ਵਪਾਰ ਸਬੰਧ ਮਜ਼ਬੂਤ ਬਣਾਉਣਗੇ ਭਾਰਤ ਅਤੇ ਸਿੰਗਾਪੁਰ

singapur-indiaਭਾਰਤ ਅਤੇ ਸਿੰਗਾਪੁਰ ਨੇ ਅੱਜ ਨਿਵੇਸ਼ ਅਤੇ ਵਪਾਰ ਦੇ ਮਹੱਤਵਪੂਰਨ ਖੇਤਰਾਂ ‘ਚ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਫ਼ੈਸਲਾ ਕੀਤਾ। ਪਿਛਲੇ ਇੱਕ ਦਹਾਕੇ ‘ਚ ਦੋਵਾਂ ਦੇ ਵਿਚਕਾਰ ਵਪਾਰ ਅਤੇ ਨਿਵੇਸ਼ 4.2 ਡਾਲਰ ਤੋਂ ਵੱਧ ਕੇ 19.4 ਅਰਬ ਡਾਲਰ ਤੱਕ ਪਹੁੰਚ ਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਕੇ ਸ਼ਨਮੁਗਮ ਵਿਚਕਾਰ ਅੱਜ ਦੋ ਪੱਖੀ ਰਿਸ਼ਤਿਆਂ ‘ਤੇ ਵਿਆਪਕ ਗੱਲਬਾਤ ਹੋਈ ਅਤੇ ਇਸ ਦੌਰਾਨ ਉਨ੍ਹਾਂ ਨੇ ਹਵਾ, ਸਮੁੰਦਰੀ ਸੰਪਰਕ ਵਧਾਉਣ ਅਤੇ ਤੱਟੀ ਵਿਕਾਸ ਦੇ ਖੇਤਰ ‘ਚ ਤੇਜ਼ੀ ਲਿਆਉਣ ਦੇ ਤੌਰ ਤਰੀਕਿਆਂ ‘ਤੇ ਵਿਚਾਰ ਕੀਤਾ। ਸਿੰਗਾਪੁਰ ਪਿਛਲੇ ਸਾਲ ਭਾਰਤ ‘ਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਦਕ ਰਿਹਾ ਹੈ। ਸੁਸ਼ਮਾ ਸਵਰਾਜ ਦੀ ਮੌਜੂਦਾ ਸਿੰਗਾਪੁਰ ਯਾਤਰਾ ਭਾਰਤ ‘ਚ ਉਸਦੇ ਨਿਵੇਸ਼ ਨੂੰ ਹੋਰ ਵਧਾਉਣ ਦੇ ਸੰਦਰਭ ‘ਚ ਦੇਖੀ ਜਾ ਰਹੀ ਹੈ। ਭਾਰਤ ਚਾਹੁੰਦਾ ਹੈ ਕਿ ਉਸਦੀਆਂ ਕਈ ਬੁਨਿਆਦੀ ਢਾਂਚਾ ਯੋਜਨਾਵਾਂ ਅਤੇ ਵਿਸ਼ੇਸ਼ਕਰ ਸਰਕਾਰ ਦੀ 100 ਸਮਾਰਟ ਸਿਟੀ ਦੀ ਨਵੀਂ ਯੋਜਨਾਵਾਂ ‘ਚ ਸਿੰਗਾਪੁਰ ਦੀ ਹਿੱਸੇਦਾਰੀ ਹੋਵੇ।