ਭਾਰਤ – ਪਾਕ ਐਨਐਸਏ ਪੱਧਰ ਦੀ ਗੱਲ ਬਾਤ: ਅੱਜ ਪ੍ਰੈੱਸ ਕਾਨਫ਼ਰੰਸ ਕਰਨਗੇ ਸੁਸ਼ਮਾ ਸਵਰਾਜ ਤੇ ਸਰਤਾਜ ਅਜ਼ੀਜ਼

sushmaਕੱਲ੍ਹ ਭਾਰਤ ਤੇ ਪਾਕਿਸਤਾਨ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਗੱਲਬਾਤ ਹੋਣੀ ਹੈ। ਲੇਕਿਨ ਹਾਸਤਾਂ ਅਨੁਸਾਰ ਅਜਿਹਾ ਲੱਗਦਾ ਹੈ ਕਿ ਇਹ ਗੱਲ ਬਾਤ ਇੱਕ ਵਾਰ ਫਿਰ ਠੰਡੇ ਬਸਤੇ ‘ਚ ਚੱਲੀ ਜਾਵੇਗੀ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸ਼ਾਮ ਚਾਰ ਵਜੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪ੍ਰੈੱਸ ਕਾਨਫ਼ਰੰਸ ਕਰਨਗੇ। ਆਪਣੀ ਨਿਰਧਾਰਿਤ ਦਿੱਲੀ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਵੀ ਇਸਲਾਮਾਬਾਦ ‘ਚ ਸਥਾਨਕ ਸਮੇਂ ਅਨੁਸਾਰ 1 ਵਜੇ ਇੱਕ ਪ੍ਰੈੱਸ ਗੱਲਬਾਤ ਰੱਖੀ ਹੈ। ਪਾਕਿਸਤਾਨ ਦੇ ਐਨਐਸਏ ਦਾ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਲ ਦੇ ਨਾਲ ਕੱਲ੍ਹ ਤੇ ਪਰਸੋਂ ਚਰਚਾ ਕਰਨ ਦਾ ਪ੍ਰੋਗਰਾਮ ਹੈ।

Install Punjabi Akhbar App

Install
×