ਪਾਕਿਸਤਾਨ ‘ਚ ਹੋਈ ਭਾਰਤ – ਪਾਕ ਦੇ ਵਿਦੇਸ਼ ਸਕੱਤਰਾਂ ਦੀ ਮੁਲਾਕਾਤ

indo-pakਸਾਰਕ ਯਾਤਰਾ ਦੇ ਤਹਿਤ ਇਸਲਾਮਾਬਾਦ ਪੁੱਜੇ ਵਿਦੇਸ਼ ਸਕੱਤਰ ਐੱਸ. ਜੈ ਸ਼ੰਕਰ ਦੀ ਪਾਕਿਸਤਾਨ ‘ਚ ਉਨ੍ਹਾਂ ਦੇ ਹਮਰੁਤਬਾ ਏਜਾਜ ਚੌਧਰੀ ਨਾਲ ਮੁਲਾਕਾਤ ਦੇ ਨਾਲ ਹੀ ਸੱਤ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਮੰਗਲਵਾਰ ਨੂੰ ਭਾਰਤ – ਪਾਕਿਸਤਾਨ ਦੇ ‘ਚ ਵਿਦੇਸ਼ ਸਕੱਤਰ ਪੱਧਰ ਗੱਲ ਬਾਤ ਬਹਾਲ ਹੋ ਗਈ। ਜੈ ਸ਼ੰਕਰ ਅੱਜ ਸਵੇਰੇ ਹੀ ਢਾਕਾ ਤੋਂ ਇਸਲਾਮਾਬਾਦ ਪੁੱਜੇ। ਵਿਦੇਸ਼ ਸਕੱਤਰ ਨੇ ਇਸਲਾਮਾਬਾਦ ‘ਚ ਵਿਦੇਸ਼ ਦਫ਼ਤਰ ‘ਚ ਚੌਧਰੀ ਨਾਲ ਮੁਲਾਕਾਤ ਕੀਤੀ। ਪਿਛਲੇ ਸਾਲ ਨਵੀਂ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨਰ ਦੇ ਕਸ਼ਮੀਰੀ ਅਲਗਾਵਾਦੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਰਤ ਵੱਲੋਂ ਵਿਦੇਸ਼ ਸਕੱਤਰ ਪੱਧਰ ਦੀ ਗੱਲ ਬਾਤ ਰੱਦ ਕੀਤੇ ਜਾਣ ਤੋਂ ਬਾਅਦ ਇਹ ਪਹਿਲੀ ਵਿਦੇਸ਼ ਸਕੱਤਰ ਪੱਧਰ ਬੈਠਕ ਹੋਈ। ਇੱਕ ਰਿਪੋਰਟ ਦੇ ਅਨੁਸਾਰ, ਜੈ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੌਰੇ ਨੂੰ ਲੈ ਕੇ ਉਹ ਬਹੁਤ ਖ਼ੁਸ਼ ਹਨ ਤੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਮਜ਼ਬੂਤ ਤੇ ਸਾਰਥਕ ਗੱਲਬਾਤ ਨੂੰ ਲੈ ਕੇ ਉਹ ਆਸਵੰਦ ਹਨ। ਪਾਕਿਸਤਾਨ ਨੇ ਪਹਿਲਾਂ ਹੀ ਇਹ ਉਮੀਦ ਜਤਾਈ ਹੈ ਕਿ ਇਹ ਗੱਲਬਾਤ ਭਾਰਤ – ਪਾਕ ਗੱਲ ਬਾਤ ਦੇ ਬਹਾਲ ਹੋਣ ਦੀ ਦਿਸ਼ਾ ‘ਚ ਅਹਿਮ ਸਾਬਤ ਹੋਵੇਗੀ। ਉੱਧਰ, ਭਾਰਤ ਇਹ ਕਹਿੰਦਾ ਰਿਹਾ ਹੈ ਕਿ ਉਹ ਦੋਵਾਂ ਦੇਸ਼ਾਂ ‘ਚ ਹਾਲਾਤ ਨੂੰ ਸਾਧਾਰਨ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਦਿਸ਼ਾ ‘ਚ ਚਰਚਾ ਕਰਨਗੇ। ਜੈ ਸ਼ੰਕਰ ਨੇ ਐਤਵਾਰ ਨੂੰ ਭੁਟਾਨ ਯਾਤਰਾ ਦੇ ਨਾਲ ‘ਸਾਰਕ ਯਾਤਰਾ’ ਦੀ ਸ਼ੁਰੂਆਤ ਕੀਤੀ ਤੇ ਕੱਲ੍ਹ ਉਹ ਬੰਗਲਾਦੇਸ਼ ਦੀ ਯਾਤਰਾ ‘ਤੇ ਸਨ। ਬਾਅਦ ‘ਚ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਂ ਮੁਲਾਕਾਤ ਕਰਨਗੇ ਤੇ ਸ਼ਿਸਤੋਂ ਬਾਅਦ ਕੱਲ੍ਹ ਅਫ਼ਗਾਨਿਸਤਾਨ ਯਾਤਰਾ ਲਈ ਰਵਾਨਾ ਹੋਣਗੇ।

Install Punjabi Akhbar App

Install
×