ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ

(ਸਰੀ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਨੂੰ ਸੈਂਟਰ ਦੇ ੳਪਰਲੇ ਹਾਲ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਜਿਆ। ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ,ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਗੁਰਮੀਤ ਕਾਲਕਟ, ਬਲਬੀਰ ਸਿੰਘ ਸੰਘਾ, ਗੁਰਦਰਸ਼ਨ ਸਿੰਘ ਤਾਤਲਾ, ਮਨਜੀਤ ਸਿੰਘ ਮੱਲ੍ਹਾ, ਰਵਿੰਦਰ ਕੌਰ ਬੈਂਸ, ਦਵਿੰਦਰ ਕੌਰ ਜੌਹਲ, ਬਲਬੀਰ ਸਿੰਘ ਸਹੋਤਾ, ਅਵਤਾਰ ਕੌਰ ਸਹੋਤਾ, ਤਜਿੰਦਰ ਕੌਰ ਬੈਂਸ, ਪਵਿੱਤਰ ਕੌਰ ਬਰਾੜ, ਸੁਰਜੀਤ ਸਿੰਘ ਗਿੱਲ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ  ਹਰਚੰਦ  ਸਿੰਘ ਗਿੱਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦੀ ਸੇਵਾ ਸੁਰਜੀਤ ਸਿੰਘ ਬਾਸੀ ਵੱਲੋਂ ਕੀਤੀ ਗਈ।  

ਅਗਲੇ ਦਿਨ 31 ਅਕਤੂਬਰ ਨੂੰ ਇਸੇ ਹਾਲ ਵਿਚ ਸੀਨੀਅਰ ਸੈਂਟਰ ਦੇ ਸਾਰੇ ਮੈਂਬਰਾਂ ਦਾ ਸਾਲਾਨਾ ਜਨਰਲ ਇਜਲਾਸ ਹੋਇਆ ਜਿਸ ਵਿਚ ਖਜ਼ਾਨਚੀ ਅਵਤਾਰ ਸਿੰਘ ਢਿੱਲੋਂ ਨੇ ਸਾਲ ਭਰ ਦਾ ਆਮਦਨ-ਖਰਚ ਵੇਰਵਾ ਵਿਸਥਾਰ ਸਹਿਤ ਪੇਸ਼ ਕੀਤਾ, ਜਿਸ ਉੱਪਰ ਕੁਝ ਮੈਂਬਰਾਂ ਨੇ ਆਪੋ ਆਪਣੇ ਸੁਝਾਅ ਪੇਸ਼ ਕੀਤੇ। ਬਾਅਦ ਵਿਚ ਇਨ੍ਹਾਂ ਸੁਝਾਵਾਂ ਉੱਪਰ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਸੈਂਟਰ ਦੀਆਂ ਚੋਣਾਂ ਸੰਬੰਧੀ ਵੀ ਵਿਚਾਰ ਕੀਤਾ ਗਿਆ।

(ਹਰਦਮ ਮਾਨ) +1 604 308 6663

maanbabushahi@gmail.com