ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਵੱਲੋਂ ਕਵੀ ਦਰਬਾਰ ਅਤੇ ਦਲੀਪ ਸਿੰਘ ਗਿੱਲ ਦਾ ਸਨਮਾਨ

(ਸਰੀ)-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਸੈਂਟਰ ਦੇ ਉਪਰਲੇ ਹਾਲ ਵਿਚ ਹੋਇਆ ਜਿਸ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ। ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਗੁਰਮੀਤ ਕਾਲਕਟ, ਗੁਰਦਰਸ਼ਨ ਸਿੰਘ ਬਾਦਲ, ਮਨਜੀਤ ਸਿੰਘ ਮੱਲ੍ਹਾ, ਰਵਿੰਦਰ ਕੌਰ ਬੈਂਸ, ਦਵਿੰਦਰ ਕੌਰ ਜੌਹਲ, ਸੁਰਜੀਤ ਸਿੰਘ ਗਿੱਲ, ਗੁਰਮੇਲ ਸਿੰਘ ਧਾਲੀਵਾਲ, ਰਣਜੀਤ ਸਿੰਘ ਨਿੱਝਰ, ਗੁਰਮੁਖ ਸਿੰਘ ਨੰਨੜ, ਕਰਮ ਸਿੰਘ ਹਕੀਰ (ਰਾਜਪੁਰਾ), ਗੁਰਦਿਆਲ ਸਿੰਘ ਜੌਹਲ, ਭਜਨ ਸਿੰਘ ਅਟਵਾਲ, ਕ੍ਰਿਪਾਲ ਸਿੰਘ ਜੌਹਲ, ਪ੍ਰਿੰ. ਮੇਜਰ ਸਿੰਘ ਜੱਸੀ, ਪਵਿਤੱਰ ਕੌਰ ਬਰਾੜ, ਸਵਰਨ ਸਿੰਘ ਚਾਹਲ ਆਦਿ ਕਵੀਆਂ ਨੇ ਖੂਬ ਰੰਗ ਬੰਨ੍ਹਿਆ। ਹਰਚੰਦ  ਸਿੰਘ ਗਿੱਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਸੈਂਟਰ ਦੇ ਸੀਨੀਅਰ ਮੀਤ ਪ੍ਰਧਾਨ ਦਲੀਪ ਸਿੰਘ ਗਿੱਲ ਨੂੰ ਸਵੈ-ਇੱਛਾ ਨਾਲ ਸੇਵਾ-ਮੁਕਤ ਹੋਣ ‘ਤੇ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।   

(ਹਰਦਮ ਮਾਨ) +1 604 308 6663

maanbabushahi@gmail.com