ਇੰਡੋ-ਕੈਨੇਡੀਅਨ ਮੀਡੀਆ ਕਲੱਬ ਵੱਲੋ ਨਵੇਂ ਸਾਲ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਕੀਤੀ ਗਈ

ਮਾਲਟਨ,ਮਿਸੀਸਾਗਾ —ਇੰਡੋ-ਕੈਨੇਡਿਅਨ ਮੀਡੀਆ ਕਲੱਬ ਵੱਲੋ ਨਵੇਂ ਸਾਲ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਕੀਤੀ ਗਈ ਹੈ। ਕਲੱਬ ਵੱਲੋ ਮਾਲਟਨ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਪਾਠ ਆਰੰਭ ਕਰਵਾਇਆ ਗਿਆ ਸੀ। ਅੱਜ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਨਵੇਂ ਸਾਲ ਮੌਕੇ ਚੜਦੀ ਕਲਾ ਦਾ ਸੰਕਲਪ ਲਿਆ ਗਿਆ ਹੈ।ਇਸ ਮੌਕੇ ਚੁਣੇ ਹੋਏ ਨੁਮਾਇੰਦਿਆ ਤੋਂ ਇਲਾਵਾ ਕੈਨੇਡੀਅਨ ਪੰਜਾਬੀ ਬ੍ਰੋਡਕਾਸਟਰ ਐਸ਼ੋਸੀਏਸ਼ਨ ਅਤੇ ਗ੍ਰੇਟ ਫਰੈਂਡਜ਼ ਕਲੱਬ ਦੇ ਮੈਂਬਰ ਵੀ ਮੌਜੂਦ ਸਨ । ਗ੍ਰੇਟ ਫਰੈਂਡਜ਼ ਕਲੱਬ ਵੱਲੋ (ਮੇਜਰ ਨੱਤ, ਬੰਤ ਨਿੱਝਰ,ਸਹੋਤਾ ਸਾਹਿਬ)ਇੰਡੋ-ਕੈਨੇਡਿਅਨ ਮੀਡੀਆ ਕਲੱਬ ਨੂੰ ਯਾਦਗਾਰੀ ਚਿੰਨ ਵੀ ਭੇੰਟ ਕੀਤਾ ਗਿਆ ਹੈ। ਇਸ ਮੌਕੇ ਜਗਮੀਤ ਸਿੰਘ ਦੇ ਛੋਟੇ ਭਰਾ ਵਿਧਾਇਕ ਗੁਰਰਤਨ ਸਿੰਘ, ਵਿਧਾਇਕ ਦੀਪਕ ਆਨੰਦ, ਕੌਂਸਲਰ ਹਰਕੀਰਤ ਸਿੰਘ , ਅਮਰਜੀਤ ਸਿੰਘ ਰਾਏ , ਜਗਦੀਸ਼ ਸਿੰਘ ਗਰੇਵਾਲ ਅਤੇ ਹਰਜੀਤ ਸਿੰਘ ਨੇ ਆਈਆਂ ਹੋਈਆਂ ਸੰਗਤਾ ਨੂੰ ਸੰਬੋਧਿਤ ਕੀਤਾ ਅਤੇ ਸਾਰਿਆ ਦਾ ਧੰਨਵਾਦ ਵੀ ਕੀਤਾ ਗਿਆ। ਇੰਨਾ ਤੋ ਇਲਾਵਾ ਸਾਬਕਾ ਵਿਧਾਇਕ ਹਰਿੰਦਰ ਮੱਲੀ,ਜੱਸੀ ਸਰਾਏ, ਬਿੰਦਰ ਸਿੰਘ, ਗੁਰਪ੍ਰੀਤ ਮਾਨ, ਕੁਲਵਿੰਦਰ ਛੀਨਾ, ਅਵਤਾਰ ਸਿੰਘ, ਰਾਜਵੀਰ ਬੋਪਾਰਾਏ ਚਮਕੌਰ ਮਾਛੀਕੇ,ਹਰਜੀਤ ਬਾਜਵਾ ਅਤੇ ਹੋਰ ਬਹੁੱਤ ਸਾਰੇ ਲੋਕਾਂ ਵੱਲੋ ਹਾਜ਼ਰੀ ਭਰੀ ਗਈ। ਮਾਲਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੌਕੇ ਚੁਣੇ ਹੋਏ ਨੁਮਾਇੰਦਿਆ ਅਤੇ ਸਮੂਹ ਮੀਡੀਆ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਤੋਂ ਸੇਧ ਲੈਕੇ ਆਮ ਲੋਕਾਂ ਦੀ ਆਵਾਜ ਬੁਲੰਦ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ।

Install Punjabi Akhbar App

Install
×