ਭਾਰਤ ਨੂੰ ਅਮਰੀਕਾ ਦੇ ਨਾਟੋ ਸਹਿਯੋਗੀਆਂ ਦੇ ਬਰਾਬਰ ਲਿਆਉਣ ਦਾ ਮਤਾ ਅਮਰੀਕੀ ਸੰਸਦ ‘ਚ ਪੇਸ਼

ਰੱਖਿਆ ਮੰਤਰੀ ਏਸ਼ਟਨ ਕਾਰਟਰ ਭਾਰਤ ਯਾਤਰਾ ਤੋਂ ਪਹਿਲਾ ਅਮਰੀਕੀ ਸੰਸਦ ‘ਕਾਂਗਰਸ’ ‘ਚ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਜਿਸ ਦਾ ਮਕਸਦ ਵਪਾਰ ਤੇ ਉਦਯੋਗ ਸੰਚਾਰ ਦੇ ਮਾਮਲੇ ‘ਚ ਭਾਰਤ ਨੂੰ ਅਮਰੀਕਾ ਦੇ ਨਾਟੋ ਸਹਿਯੋਗੀਆਂ ਦੇ ਬਰਾਬਰ ਲਿਆਉਣਾ ਤੇ ਅਮਰੀਕਾ ਤੋਂ ਰੱਖਿਆ ਸਮੱਗਰੀਆਂ ਦੇ ਨਿਰਯਾਤ ਦੇ ਬਾਬਤ ਇਸ ਦੇ ਦਰਜੇ ਨੂੰ ਉੱਪਰ ਚੁੱਕਣਾ ਹੈ।