ਮਰਹੂਮ ਸੈਨੇਟਰ ਕਿੰਬਰਲੇ ਕਿਸ਼ਿੰਗ ਦੀ ਥਾਂ ਤੇ ਆਸਟ੍ਰੇਲੀਆਈ ਮੂਲ ਨਿਵਾਸੀ ਜੈਨਾ ਸਟੀਵਰਟ ਨਾਮਜ਼ਦ

ਸਾਬਕਾ ਬਿਊਰੋਕਰੇਟ ਅਤੇ ਇੰਡੀਜੀਨਸ ਮਹਿਲਾ -ਜੈਨਾ ਸਟੀਵਰਟ ਦੀ ਚੋਣ, ਲੇਬਰ ਪਾਰਟੀ ਦੀ ਮਰਹੂਮ ਸੈਨੇਟਰ ਕਿੰਬਰਲੇ ਕਿਸ਼ਿੰਗ -ਜਿਨ੍ਹਾਂ ਦੀ ਬੀਤੇ 10 ਮਾਰਚ ਨੂੰ 52 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ, ਦੇ ਅਹੁਦੇ ਵਾਸਤੇ ਅਧਿਕਾਰਕਿ ਤੌਰ ਤੇ ਕਰ ਲਈ ਗਈ ਹੈ।
ਜੈਨਾ ਸਟੀਵਰਟ ਨੇ ਫੈਡਰਲ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਦੇ ਖ਼ਿਲਾਫ਼ ਕੂਯੌਂਗ (ਮੈਲਬੋਰਨ) ਤੋਂ ਸਾਲ 2019 ਦੌਰਾਨ ਚੋਣ ਲੜੀ ਸੀ ਅਤੇ ਹੁਣ ਉਨ੍ਹਾਂ ਨੂੰ ਵਿਕਟੌਰੀਆ ਦੀ ਪਾਰਲੀਮੈਂਟ ਵਿੱਚ ਸ੍ਰੀਮਤੀ ਕਿਸ਼ਿੰਗ ਦੀ ਥਾਂ ਮਿਲ ਗਈ ਹੈ।
ਸ੍ਰੀਮਤੀ ਜੈਨਾ ਜੇ ਕਿ ਮੁਠੀ ਮੁਠੀ ਅਤੇ ਵਾਂਬਾ ਵਾਂਬਾ ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਹੈ ਅਤੇ ਇਸਤੋਂ ਪਹਿਲਾਂ ਉਹ ਵਿਕਟੌਰੀਆ ਰਾਜ ਦੇ ਨਿਆਂ ਸਬੰਧੀ ਵਿਭਾਗ ਵਿੱਚ ਸਕੱਤਰ ਦੀ ਭੂਮਿਕਾ ਨਿਭਾ ਚੁਕੇ ਹਨ।
ਵੈਸੇ ਜ਼ਿਕਰਯੋਗ ਹੈ ਕਿ ਸ੍ਰੀਮਤੀ ਸਟੀਵਰਟ ਦਾ ਕਾਰਜਕਾਲ 30 ਜੂਨ ਨੂੰ ਖ਼ਤਮ ਹੋ ਜਾਵੇਗਾ ਅਤੇ ਉਹ ਅਗਲੀਆਂ ਚੋਣਾਂ ਜੋ ਕਿ ਮਈ ਦੇ ਆਖੀਰ ਵਿੱਚ ਹੋਣੀਆਂ ਤੈਅ ਹਨ ਤੋਂ ਬਾਅਦ ਹੀ ਪਾਰਲੀਮੈਂਟ ਵਿੱਚ ਆਪਣੀ ਸੀਟ ਉਪਰ ਵਿਰਾਜਮਾਨ ਹੋ ਸਕਣਗੇ ਅਤੇ ਉਹ ਵੀ ਤਾਂ ਜੇਕਰ ਲੇਬਰ ਪਾਰਟੀ ਨੂੰ ਚੋਣਾਂ ਵਿੱਚ ਬਹੁਤਾਤ ਹਾਸਿਲ ਹੁੰਦੀ ਹੈ।

Install Punjabi Akhbar App

Install
×