ਆਰਕੀਬਾਲਡ ਪ੍ਰਾਈਜ਼ ਦੇ 99 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇੰਡੀਜੀਨਸ ਕਲਾਕਾਰ ਵਿਜੇਤਾ

(ਐਸ.ਬੀ.ਐਸ.) ਵੋਂਗੁਥਾ-ਯਾਮਾਤਜੀ (ਐਬੋਰਿਜਨਲ) ਭਾਈਚਾਰੇ ਦਾ ਕਲਾਕਾਰ ਪੇਂਟਰ ਮੇਅਨ ਵਿਆਟ ਨੂੰ 2020 ਦੇ ਆਰਕੀਬਾਲਡ ਪੈਕਿੰਗ ਰੂਪ ਪ੍ਰਾਈਜ਼ ਮੁਕਾਬਲੇ ਅੰਦਰ -ਆਪਣਾ ਹੀ ਚਿੱਤਰ ਬਣਾਉਣ ਵਾਸਤੇ ਪਹਿਲਾ ਇਨਾਮ ਦਿੱਤਾ ਗਿਆ ਹੈ। ਸੰਸਥਾ ਦੇ 99 ਇਤਿਹਾਸ ਅੰਦਰ ਇਹ ਪਹਿਲਾ ਮੌਕਾ ਹੈ ਜਦੋਂ ਕਿ ਇੱਕ ਐਬੋਰਿਜਨਲ ਵਿਅਕਤੀ ਨੂੰ ਇਹ ਇਨਾਮ ਦਿੱਤਾ ਗਿਆ ਹੋਵੇ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੀ ਉਪਰੋਕਤ ਸੰਸਥਾ, ਇਸ ਇਨਾਮ ਰਾਹੀਂ 1,500 ਡਾਲਰ ਨਕਦ ਰਾਸ਼ੀ ਚੁਣਿੰਦਾ ਕਲਾਕਾਰ ਨੂੰ ਦਿੱਤੀ ਜਾਂਦੀ ਹੈ ਅਤੇ ਆਰਟ ਗੈਲਰੀ ਅੰਦਰ ਉਸਦਾ ਚਿੱਤਰ ਵੀ ਲਗਾਇਆ ਜਾਂਦਾ ਹੈ। ਕਲਾਕਾਰ ਮੇਅਨ, ਪੱਛਮੀ ਆਸਟ੍ਰੇਲੀਆ ਦਾ ਜੰਮ-ਪਲ ਹੈ ਅਤੇ ਸਿਡਨੀ ਵਿੱਚ ਰਹਿਣ ਵਾਲਾ ਇੱਕ ਪੇਂਟਰ ਕਲਾਕਾਰ ਹੈ। ਸਮੁੱਚੇ ਦੇਸ਼ ਅੰਦਰ ਉਹ ਇੱਕ ਜਾਣਿਆ ਪਹਿਚਾਣਿਆ ਚਿਹਰਾ ਹੈ ਅਤੇ ਇਸ ਦੇ ਨਾਲ ਹੀ ਉਹ ਇੱਕ ਐਕਟਰ ਅਤੇ ਲਿਖਾਰੀ ਹੋਣ ਦੇ ਨਾਲ ਨਾਲ ਇੱਕ ਚੰਗਾ ਪ੍ਰਵਕਤਾ ਵੀ ਹੈ। ਉਸਦੇ ਕਹਿਣ ਅਨੁਸਾਰ ਉਸ ਦੇ ਸਾਰੇ ਕੰਮਾਂ ਪਿੱਛੇ ਉਸਦੀ ਮਾਂ ਦਾ ਹੱਥ ਅਤੇ ਆਸ਼ਿਰਵਾਦ ਹੈ।

Install Punjabi Akhbar App

Install
×