ਪਾਰਲੀਮੈਂਟ ਅੰਦਰ ਜੇ ਨਾਰਦਰਨ ਟੈਰਿਟਰੀ ਦੀਆਂ ਦੋ ਸੀਟਾਂ ਵਿੱਚੋਂ ਇੱਕ ਘਟੀ ਤਾਂ ਇੰਡੀਜੀਨਸ ਆਸਟ੍ਰੇਲੀਆਈ ਭਾਈਚਾਰੇ ਦੀ ਆਵਾਜ਼ ਦਬਣ ਦਾ ਖ਼ਤਰਾ

(ਐਸ.ਬੀ.ਐਸ.) ਵਿਰੋਧੀ ਧਿਰ ਦੇ ਸਾਰੇ ਹੀ ਰਾਜਨੀਤੀਕਾਂ ਨੇ ਆਸਟ੍ਰੇਲੀਆਈ ਇਲੈਕਟੋਰਲ ਕਮਿਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਨਾਰਦਰਨ ਟੈਰਿਟਰੀ ਦੀਆਂ ਦੋ ਪਾਰਲੀਮਾਨੀ ਸੀਟਾਂ ਵਿੱਚੋਂ ਇੱਕ ਨੂੰ ਕੱਟਿਆ ਗਿਆ ਤਾਂ ਇਹ ਸਥਾਨਕ ਭਾਈਚਾਰੇ ਦੀ ਆਵਾਜ਼ ਉਪਰ ਸਿੱਧਾ ਹਮਲਾ ਹੋਵੇਗਾ। ਜ਼ਿਕਰਯੋਗ ਹੈ ਕਿ ਕਮਿਸ਼ਨ ਵੱਲੋਂ ਲਿੰਗਿਆਰੀ ਸੀਟ ਵਾਲੇ ਇਲਾਕੇ ਦੀ ਵੱਸੋਂ ਘੱਟ ਜਾਣ ਕਾਰਨ ਇਸ ਸੀਟ ਨੂੰ ਕੱਟਣ ਲਈ ਬਿੱਲ ਪੇਸ਼ ਕੀਤਾ ਗਿਆ ਹੈ। ਇਹ ਇਲਾਕਾ 1.3 ਮਿਲੀਅਨ ਵਰਗ ਕਿ.ਮੀ. ਦਾ ਹੈ ਜਿਸ ਵਿੱਚ ਤਕਰੀਬਨ 100% (ਥੋੜੇ ਜਹਿਆਂ ਨੂੰ ਛੱਡ ਕੇ) ਮੂਲ ਨਿਵਾਸੀਆਂ ਦਾ ਹੈ ਜਿਸ ਵਿੱਚ ਕਿ ਕ੍ਰਾਈਸਟਮਾਰਚ ਅਤੇ ਕੋਕੋ ਆਈਲੈਂਡ, ਸੋਲੋਮਨ ਆਈਲੈਂਡ ਆਉਂਦੇ ਹਨ ਜੋ ਕਿ ਡਾਰਵਿਨ ਅਤੇ ਪਾਲਮਰਸਟਨ ਵਰਗੇ ਸ਼ਹਿਰਾਂ ਦਾ ਹਿੱਸਾ ਹਨ ਅਤੇ ਹੁਣ ਇਸ ਨੂੰ ਸਮੁੱਚੇ ਨਾਰਦਰਨ ਟੈਰਿਟਰੀ ਵਿੱਚ ਮਿਲਾ ਕੇ ਇੱਕ ਪਾਰਲੀਮਾਨੀ ਸੀਟ ਕਰਨ ਦਾ ਪ੍ਰਸਤਾਵ ਹੈ। 2019 ਵਿੱਚ ਇਸ ਇਲਾਕੇ ਅੰਦਰ 72% ਵੋਟਾਂ (51,000) ਪਈਆਂ ਸਨ।

Install Punjabi Akhbar App

Install
×