ਸ੍ਰੀ ਸਤਿਆਰਥੀ ਨੂੰ ਨੋਬਲ ਪੁਰਸਕਾਰ ਮਿਲਦੇ ਹੀ ਖੁਸੀ ਚ ਨੱਚ ਉਠਿਆ ਨਾਰਵੇ ਦਾ ਭਾਰਤੀ ਭਾਈਚਾਰਾ।

celebration nobel pic lr
ਨਾਰਵੇ ਦੀ ਰਾਜਧਾਨੀ ਉਸਲੋ ਦੇ ਟਾਊਨ ਹਾਲ ਵਿੱਚ ਨੋਬਲ ਕਮੇਟੀ ਦੇ ਚੇਅਰਮੈਨ ਥੋਰਬਜੌਰਨ ਜੇਗਲੈਡ ਦੇ ਹੱਥੋ ਸ਼ਾਨਦਾਰ ਸਮਾਰੋਹ ਦੋਰਾਨ  ਸਾਂਤੀ ਨੋਬਲ ਪੁਰਸਕਾਰ  ਭਾਰਤ ਵਿੱਚ ਬਾਲ ਅਧਿਕਾਰਾ ਲਈ ਲੜ ਰਹੇ ਸ੍ਰੀ ਕੈਲਾਸ਼ ਸਤਿਆਰਥੀ ਜੀ ਨੇ ਅਤੇ ਲੜਕੀਆ ਅਤੇ ਅਰੋਤਾ ਦੇ ਅਧਿਕਾਰਾ ਦੀ ਆਵਾਜ ਬੁਲੰਦ ਕਰਦੀ ਪਾਕਿਸਤਾਨ ਮੂਲ ਦੀ ਮਲਾਲਾ ਯੂਸਫਈ ਨੇ ਪ੍ਰਪਤ ਕਰਨ ਦਾ ਮਾਣ ਹਾਸਿਲ ਕੀਤਾ।
ਇਹਨਾ ਦੋਵਾਂ  ਸਾਂਤੀ ਨੋਬਲ ਪੁਰਸਕਾਰ ਦੇ ਵਿਜੇਤਾਵਾਂ ਨੇ ਉਸਲੋ ਦੇ ਗਰੈਂਡ  ਹੋਟਲ ਦੀ ਬਾਲਕੋਨੀ ਚ ਆ ਹਜ਼ਾਰਾ ਲੋਕੀ ਹੋਟਲ ਦੇ ਬਾਹਰ ਕੜਕਦੀ ਠੰਡ ਚ  ਇਹਨਾ ਦਾ ਇੰਤਜਾਰ ਕਰ ਰਹੇ ਸਨ ਨੂੰ ਸੰਬੋਧਨ ਕੀਤਾ।  ਪੁਰਸਕਾਰ ਸਮਾਰੋਹ ਤੋਂ ਬਾਅਦ ਨਾਰਵੇ ਵਿੱਚ ਵਸਦੇ ਭਾਰਤੀ ਭਾਈਚਾਰੇ ਨੇ ਹੋਟਲ ਦੇ ਬਾਹਰ ਇਸ ਖੁਸ਼ੀ ਚ ਭੰਗੜੇ ਪਏ। ਸ੍ਰੀ ਕੈਲਾਸ਼ ਸਤਿਆਰਥੀ ਜੀ ਨੇ  ਭਾਰਤੀਆਂ ਦੁਆਰਾ ਕੀਤੇ ਇਸ ਜਸਨ ਲਈ ਕੋਲ ਆ ਕੇ ਖੁਸ਼ੀ ਪ੍ਰਗਟਾਉਣ ਦੀ ਖਾਹਿਸ਼ ਜਾਹਿਰ ਕੀਤੀ ਪਰ ਸੁਰਖਿਆ ਕਰਮਚਾਰੀਆ ਨੇ  ਸੁਰੱਖਿਆ ਕਾਰਨਾ ਕਰਕੇ  ਦੂਰੋ ਹੀ ਹੱਥ ਹਿਲਾ ਖੁਸ਼ੀ ਪ੍ਰਗਟ ਕੀਤੀ।ਇਸ ਤੋਂ ਇਲਾਵਾ ਕੈਲਾਸ਼ ਸਤਿਆਰਥੀ ਦੇ ਪਰਿਵਾਰ ਜਿਹਨਾ ਚ ਉਹਨਾ ਦੀ ਪਤਨੀ ਤੋਂ ਇਲਾਵਾ ਬੇਟੀ ਅਤੇ ਦਾਮਾਦ ਆਏ ਹੋਏ ਸਨ ਉਹਨਾਂ ਨੇ ਭਾਰਤੀਆ ਵੱਲੋ ਮਨਾਈ ਜਾ ਰਹੀ  ਇਸ ਖੁਸ਼ੀ  ਚ ਆ ਸ਼ਾਮਿਲ ਹੋਏ ਅਤੇ ਢੋਲ ਦੇ ਡੱਗੇ ਤੇ ਖੁੱਲ ਕੇ ਭੰਗੜਾ ਪਾਇਆ। ਉਹਨਾਂ ਦੇ ਪਰਿਵਾਰ ਤੋਂ ਬਿਨਾਂ ਉਹਨਾਂ ਦੇ  ਵਕੀਲ  ਸ੍ਰੀ ਐਚ ਐਸ ਫੂਲਕਾ ਵੀ ਨਾਰਵੇ ਪੁੰਹਚੇ ਹੋਏ ਹਨ।।ਭਾਰਤ ਤੋ ਪ੍ਰਮੱਖ ਮੀਡੀਆ ਕੇਵਰਜ ਲਈ ਉਸਲੋ ਵਿੱਚ ਡੇਰੇ ਲਈ ਬੈਠਾ  ਰਿਹਾ । ਪੁਰਸਕਾਰ ਸਮਾਰੋਹ  ਦੋਰਾਨ ਮੈਕਸੀਕਨ ਮੂਲ ਦੇ ਇੱਕ ਨੋਜਵਾਨ ਨੇ ਅਚਾਨਕ  ਦਰਸ਼ਕਾ ਚੋ ਉੱਠ ਆਪਣੇ ਦੇਸ਼ ਦੇ ਝੰਡਾ ਲਹਿਰਾਦੇ ਹੋਏ ਮਲਾਲਾ ਦੇ ਕੋਲ ਆ ਕੁੱਝ ਕਹਿਣ ਦੀ ਕੋਸ਼ਿਸ ਕੀਤੀ ਪਰ ਜਲਦ ਹੀ ਸੁਰਖਿਆ ਕਰਮਚਾਰੀਆ ਨੇ ਉਸ ਨੂੰ ਆਪਣੇ ਕਬਜੇ ਚ ਲੈ ਲਿਆ।ਸਮਾਰੋਹ ਤੋ ਪਹਿਲਾ ਅਤੇ ਬਾਅਦ ਚ ਦੋਨੋ ਨੋਬਲ ਪੁਰਸਕਾਰਾ ਵਿਜੇਤਾਵਾਂ ਨੇ ਕਈ ਸਮਾਰੋਹਾਂ ਚ ਭਾਗ ਲਿਆ।

Install Punjabi Akhbar App

Install
×