ਵਾਇਕਾਟੋ ਵਸਦੇ ਭਾਰਤੀ ਭਾਈਚਾਰਾ ਨੇ ਫੰਡ ਰੇਜਿੰਗ ਰਾਹੀਂ 10,000 ਡਾਲਰ ਤੋਂ ਉਪਰ ਸਹਾਇਤਾ ਰਾਸ਼ੀ ਇਕੱਤਰ ਕੀਤੀ

ਪੂਰੇ ਵਿਸ਼ਵ ਦੇ ਵਿਚ ਜਿੱਥੇ ਵੱਖ-ਵੱਖ ਕੌਮਾਂ ਅਤੇ ਦੇਸ਼  ਭਾਰਤ ਦੇ ਗੁਆਂਢੀ ਦੇਸ ਨੇਪਾਲ ਦੇ ਭੁਚਾਲ ਪੀੜ੍ਹਤਾਂ ਦੇ ਲਈ ਸਹਾਇਤਾ ਰਾਸ਼ੀ ਇਕੱਤਰ ਕਰ ਰਹੇ ਹਨ ਉਥੇ ਨਿਊਜ਼ੀਲੈਂਡ ਸਰਕਾਰ ਅਤੇ  ਵੱਖ-ਵੱਖ ਸਮਾਜਿਕ ਅਦਾਰੇ ਵੀ ਇਹ ਭਲੇ ਦਾ ਕੰਮ ਕਰ ਰਹੇ ਹਨ। ਬੀਤੇ ਕੱਲ੍ਹ ਵਾਇਕਾਟੋ (ਹਮਿਲਟਨ) ਵਸਦੇ ਭਾਰਤੀ ਭਾਈਚਾਰੇ ਨੇ ਵੀ ਉਦਮ ਕਰਕੇ ਇਕ ਫੰਡ ਰੇਜਿੰਗ ਸਮਾਗਮ ਕੀਤਾ ਜਿਸ ਦੇ ਵਿਚ 140 ਤੋਂ ਵੱਧ ਲੋਕਾਂ ਨੇ ਹਿੱਸਾ ਲੈ ਕੇ ਸੇਵਾ ਭਾਵਨਾ ਦੀ ਇਕ ਉਦਾਹਰਣ ਪੇਸ਼ ਕੀਤੀ। ਇਸ ਫੰਡ ਰੇਜਿੰਗ ਦੇ ਵਿਚ 10000 ਡਾਲਰ ਤੋਂ ਵੱਧ ਦੀ ਰਕਮ ਇਕੱਤਰ ਕੀਤੀ ਗਈ। ਪੰਜਾਬੀ ਕਮਿਊਨਿਟੀ ਵੱਲੋਂ ਫਰੈਂਡਜ਼ ਕੂਜ਼ੀਨ ਰੈਸਟੋਰੈਂਟ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਬਹੁਤ ਹੀ ਵਾਜ਼ਬ ਮੁੱਲ ‘ਤੇ ਭੋਜਨ ਮੁਹੱਈਆ ਕਰਵਾ ਕੇ ਸੇਵਾ ਵਿਚ ਆਪਣਾ ਹਿੱਸਾ ਪਾਇਆ।