ਭਾਰਤੀ ਯੁਵਕ ਮੇਲਾ 25 ਜੁਲਾਈ ਨੂੰ

(ਬ੍ਰਿਸਬੇਨ) ਇੱਥੇ ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ‘ਚ ਪਹਿਲੀ ਵਾਰ ਨਵੀਂ ਅਤੇਵਿਲੱਖਣ ਸੋਚ ਨਾਲ ਨੌਜਵਾਨੀ ਵਿੱਚ ਅਨੋਖਾ ਵਿਕਾਸ ਮੁਖੀ ਰੰਗ ਭਰਨ ਲਈ ‘ਰੋਮਾ ਸਟਰੀਟ ਪਾਰਕਲੈਂਡ’ ਵਿਖੇ ਐਤਵਾਰ, 25 ਜੁਲਾਈ ਨੂੰ ਇਕ ਰੋਜ਼ਾ ‘ਇੰਡੀਅਨ ਯੂਥ ਫੈਸਟੀਵਲ 2021’ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੇਲੇ ਦੇ ਪ੍ਰਬੰਧਕਮਨਮੋਹਣ, ਗੁਰਪ੍ਰੀਤ ਬਰਾੜ, ਹਰਜਿੰਦ ਕੌਰ ਮਾਂਗਟ, ਰਾਜਗੁਰੂ ਅਤੇ ਰੇਨਾ ਨੇ ਸਥਾਨਕ ਮੀਡੀਏ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿਮੇਲੇ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹਨ। ਮੇਲੇ ਦਾ ਸਮਾਂ ਸਵੇਰੇ ਗਿਆਰਾਂ ਤੋਂ ਸ਼ਾਮੀਂ ਛੇ ਤੱਕ ਰਹੇਗਾ। ਉਹਨਾਂ ਹੋਰ ਕਿਹਾ ਕਿਇਸ ਯੁਵਕ ਮੇਲੇ ਵਿੱਚ ਹਰ ਭਾਰਤੀ ਰੰਗ ਨੂੰ ਵੇਖਣ ਅਤੇ ਮਾਨਣ ਦਾ ਮੌਕਾ ਮਿਲੇਗਾ। ਗੀਤ-ਸੰਗੀਤ, ਗਿੱਧਾ-ਭੰਗੜਾ, ਨਾਚ, ਸਕਿੱਟਾਂ, ਭੋਜਨ-ਸਟਾਲ ਅਤੇ ਬੱਚਿਆਂ ਦੀਆਂ ਵੰਨਗੀਆਂ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਮੇਲੇ ‘ਚ ਸ਼ਮੂਲੀਅਤ ਮੁਫ਼ਤ ਹੋਵੇਗੀ।ਵਿਸ਼ਵ ਦੇ ਪ੍ਰਸਿੱਧ ਟੀਵੀ ਅਤੇ ਰੇਡੀਓ ਅਦਾਰੇ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਕਰਨਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜੋਕੇ ਦੌਰਵਿੱਚ ਵਿਦੇਸ਼ਾਂ ‘ਚ ਆਪਣੇ ਅਮੀਰ ਭਾਰਤੀ ਅਤੇ ਪੰਜਾਬੀ ਵਿਰਸੇ ਦੀ ਵਿਲੱਖਣਤਾ ਅਤੇ ਹੋਂਦ ਨੂੰ ਕਾਇਮ ਰੱਖਣ ਲਈ ਇਸ ਮੇਲੇ ਦਾਆਯੋਜਨ ਕੀਤਾ ਜਾ ਰਿਹਾ ਹੈ। ਜਿਸ ‘ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਤੇ ਕਲਾਕ੍ਰਿਤੀਆਂ ਵਿਸ਼ੇਸ਼ ਖਿੱਚ ਦਾਕੇਂਦਰ ਹੋਣਗੀਆਂ। ਉੱਘੀ ਟੀਵੀ ਟਿੱਪਣੀਕਾਰਾ ਹਰਜਿੰਦ ਮਾਂਗਟ ਦਾ ਮੰਨਣਾ ਹੈ ਕਿ ਪੰਜਾਬ ਦੀ ਵਿਰਾਸਤ ਵਿਲੱਖਣ ਰੰਗਾਂ ਅਤੇਅਮੀਰ ਕਦਰਾਂ-ਕੀਮਤਾਂ, ਰਵਾਇਤਾਂ ਨਾਲ ਭਰੀ ਹੋਈ ਹੈ, ਜੋ ਸਮਾਜ ਨੂੰ ਅਨੇਕਾ ਪ੍ਰਕਾਰ ਦੇ ਰੰਗ ਪ੍ਰਦਾਨ ਕਰਦੀ ਹੈ। ਪੰਜਾਬ ਦੇਨੌਜਵਾਨੀ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨਾਲ ਇਸ ਯੁਵਕ ਮੇਲੇ ਵਿੱਚ ਮਨੋਰੰਜਨ ਅਤੇ ਸੱਭਿਆਚਾਰ ਦਾ ਸੁਮੇਲਮਿਲੇਗਾ, ਜਿਸ ਵਿੱਚ ਪੰਜਾਬ ਦੇ ਹੁਨਰ ਨੂੰ ਵਿਕਸਿਤ ਕਰਦੇ ਪੰਜਾਬੀ ਸੰਗੀਤਕ ਜਗਤ ਦੇ ਪ੍ਰਸਿੱਧ ਚਿਹਰੇ ਸਮਾਗਮ ਦੌਰਾਨਆਪਣੀਆਂ ਪੇਸ਼ਕਾਰੀਆਂ ਦੇਣਗੇ। ਸਮੂਹ ਭਾਰਤੀ ਭਾਈਚਾਰਿਆਂ ‘ਚ ਮੇਲੇ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬ੍ਰਿਸਬੇਨਸਿਟੀ ਕੌਂਸਲ ਅਤੇ ਲੋਕਲ ਮਨਿਸਟਰੀ ਵੱਲੋਂ ਇਸ ਮੇਲੇ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। 

Welcome to Punjabi Akhbar

Install Punjabi Akhbar
×
Enable Notifications    OK No thanks