ਚੀਨ ਤੇ ਪਾਕਿਸਤਾਨ ਨੂੰ ਸੰਦੇਸ਼ ਦੇਣ ਦੇ ਮੰਤਵ ਨਾਲ ਭਾਰਤ ਨੇ ਅਰਬ ਸਾਗਰ ‘ਚ ਤਾਇਨਾਤ ਕੀਤਾ ਆਈ.ਐਨ.ਐਸ. ਵਿਕਰਮਾਦਿੱਤਿਆ

ਚੀਨ ਤੇ ਪਾਕਿਸਤਾਨ ਵਲੋਂ ਸਾਂਝੇ ਤੌਰ ‘ਤੇ 9 ਦਿਨਾਂ ਵੱਡੇ ਜਲ ਸੈਨਾ ਅਭਿਆਸ ਵਿਚਕਾਰ ਭਾਰਤ ਨੇ ਅਰਬ ਸਾਗਰ ਵਿਚ ਆਈ.ਐਨ.ਐਸ. ਵਿਕਰਮਾਦਿੱਤਿਆ ਨੂੰ ਤਾਇਨਾਤ ਕੀਤਾ ਹੈ। ਭਾਰਤ ਦੇ ਇਸ ਕਦਮ ਨੂੰ ਦੋਵਾਂ ਗੁਆਂਢੀ ਮੁਲਕਾਂ ਨੂੰ ਇਕ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਫ਼ੌਜੀ ਸੂਤਰਾਂ ਮੁਤਾਬਿਕ ਰਣਨੀਤਕ ਮਿਸ਼ਨ ਤਹਿਤ ਤਾਇਨਾਤ ਏਅਰਕ੍ਰਾਫਟ ਕਰੀਅਰ ਆਈ.ਐਨ.ਐਸ. ਵਿਕਰਮਾਦਿੱਤਿਆ ‘ਤੇ ਜਲ ਸੈਨਾ ਦੇ ਚੋਟੀ ਦੇ ਅਧਿਕਾਰੀ ਸਵਾਰ ਹਨ।

Install Punjabi Akhbar App

Install
×