ਭਾਰਤੀ ਮਹਿਲਾ ਯਾਤਰੀ ਨੂੰ ਮੁੜਨਾ ਪਿਆ ਮੈਲਬੋਰਨ ਹਵਾਈ ਅੱਡੇ ਤੋਂ ਵਾਪਿਸ

191102 deported

(ਮੈਲਬੋਰਨ ) ਬਾਰਡਰ ਫੋਰਸ ਦੇ ਅਫ਼ਸਰਾਂ ਦੁਆਰਾ, ਇੱਕ ਭਾਰਤੀ ਮਹਿਲਾ ਦੇ ਸਮਾਨ ਅੰਦਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਹੋਣ ਕਾਰਨ ਉਸ ਮਹਿਲਾ ਯਾਤਰੀ ਨੂੰ ਮੈਲਬੋਰਨ ਹਵਾਈ ਅੱਡੇ ਤੋਂ ਵਾਪਿਸ ਭਾਰਤ ਮੋੜ ਦਿੱਤਾ ਗਿਆ। 23 ਸਾਲਾਂ ਮਿਸ ਕੌਰ -ਜੋ ਕਿ ਆਪਣੇ ਅੰਕਲ ਨੂੰ ਮਿਲਣ ਵਾਸਤੇ ਸੋਮਵਾਰ ਰਾਤ ਨੂੰ ਭਾਰਤ ਤੋਂ ਮੈਲਬੋਰਨ ਹਵਾਈ ਅੱਡੇ ਤੇ ਉਤਰੀ ਸੀ, ਦੇ ਸਮਾਨ ਦੀ ਚੈਕਿੰਗ ਦੌਰਾਨ ਉਸਦੀ ਵਿਦਿਅਕ ਯੋਗਤਾ ਦੇ ਪ੍ਰਮਾਣ ਪੱਤਰ ਪਾਏ ਗਏ ਜਿਸ ਨੂੰ ਕਿ ਅਫ਼ਸਰਾਂ ਦੁਆਰਾ ਸਹੀ ਨਾ ਮੰਨਿਆ ਗਿਆ ਅਤੇ 48 ਘੰਟੇ ਦੇ ਅੰਦਰ ਅੰਦਰ ਹੀ ਆਸਟ੍ਰੇਲੀਆ ਛੋੜ ਕੇ ਵਾਪਸ ਪਰਤ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ।

Install Punjabi Akhbar App

Install
×