ਨਿਊਜ਼ੀਲੈਂਡ ਨਾਲ 5 ਟੀ-20I ਲਈ ਭਾਰਤੀ ਟੀਮ ਦਾ ਐਲਾਨ, 1 ਮੈਚ ਖੇਡਣ ਦੇ ਬਾਅਦ ਬਾਹਰ ਹੋਏ ਸੈਮਸਨ

ਬੀਸੀਸੀਆਈ ਨੇ ਨਿਊਜ਼ੀਲੈਂਡ ਦੇ ਖਿਲਾਫ 24 ਜਨਵਰੀ ਸੇ ਸ਼ੁਰੂ ਹੋਣ ਵਾਲੀ 5ਟੀ-20I ਮੈਚਾਂ ਦੀ ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ਿਰੀਲੰਕਾ ਦੇ ਖਿਲਾਫ ਹਾਲਿਆ ਸੀਰੀਜ ਵਿੱਚ ਇੱਕ ਮੈਚ ਖੇਡਣ ਵਾਲੇ ਸੰਜੂ ਸੈਮਸਨ ਨੂੰ ਬਾਹਰ ਰੱਖਿਆ ਗਿਆ ਹੈ। ਉਥੇ ਹੀ, ਰੋਹੀਤ ਸ਼ਰਮਾ ਅਤੇ ਮੁਹੰਮਦ ਸ਼ਮੀ ਦੀ ਟੀ-20I ਟੀਮ ਵਿੱਚ ਵਾਪਸੀ ਹੋਈ ਹੈ ।