ਭਾਰਤੀ ਵਿਦਿਆਰਥੀ ਵਲੋਂ ਆਸਟ੍ਰੇਲੀਆਈ ਯੂਨੀਵਰਸਿਟੀ ‘ਤੇ 21 ਕਰੋੜ ਦਾ ਹਰਜ਼ਾਨਾ ਦਾਇਰ  

ਮਾਨਸਿਕ ਪਰੇਸ਼ਾਨੀ ਅਤੇ ਸੈਕਸ ਲਾਈਫ ਖਰਾਬ ਹੋਣ ਦੇ ਲਗਾਏ ਦੋਸ਼  

news lasara 190604 claim from university

(ਬ੍ਰਿਸਬੇਨ 4 ਜੂਨਇੱਥੇ ਪੀ.ਐੱਚ.ਡੀਵਿਚ ਦਾਖਲੇ ਲਈ ਨਾਮਜ਼ਦ 52 ਸਾਲਾ ਕੁਲਦੀਪ ਸਿੰਘ ਮਾਨ ਨੇ ਸੂਬਾ ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਸਥਿੱਤ ਜੇਮਸ ਕੁਕ ਯੂਨੀਵਰਸਿਟੀ ‘ਤੇ ਮਾਨਸਿਕ ਪਰੇਸ਼ਾਨੀ ਅਤੇ ਸੈਕਸ ਲਾਈਫ ਖਰਾਬ ਹੋਣ ਦਾ ਗੰਭੀਰ ਦੋਸ਼ ਲਗਾਦਿਆਂ ਸੁਪਰੀਮ ਕੋਰਟ ਵਿਚ 21 ਕਰੋੜ ਹਰਜ਼ਾਨੇ ਦਾ ਦਾਅਵਾ ਪੇਸ਼ ਕੀਤਾ ਹੈ। ਪੀੜਤ ਦਾ ਦੋਸ਼ ਹੈ ਕਿ ਸੋਸ਼ਲ ਸਾਇੰਸ ਵਿਚ ਪੀ.ਐੱਚ.ਡੀਵਿਚ ਦਾਖਲੇ ਤੋਂ ਪਹਿਲਾਂ ਹੋਈ ਪ੍ਰੀਖਿਆ ਵਿਚ ਉਸ ਨੂੰ ਸੰਬੰਧਿਤ ਥੀਸਿਸ ਦੇ ਦੋ ਪੇਪਰਾਂ ਵਿਚ ਨਕਲ ਦਾ ਦੋਸ਼ ਲਗਾ ਕੇ ਦਾਖਲੇ ਤੋਂ ਮਨਾ ਕਰਦਿੱਤਾ ਗਿਆ ਸੀ। ਜਦਕਿ ਪੀੜਤ ਦਾ ਕਹਿਣਾ ਹੈ ਕਿ ਉਸਦੀ ਨਾਮਜ਼ਦਗੀ ਪਹਿਲਾਂ ਹੋ ਚੁੱਕੀ ਸੀ ਅਤੇ ਉਹ ਯੂਨੀਵਰਸਿਟੀ ਨੂੰ 14 ਲੱਖ ਰੁਪਏ ਫੀਸ ਵੀ ਅਦਾ ਕਰ ਚੁੱਕਾ ਸੀ। ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਇਸ ਕਦਮ ਨਾਲ ਉਸ ਦੇ ਕਰੀਅਰ ‘ਤੇ ਗਲਤ ਅਸਰ ਪੈ ਰਿਹਾ ਹੈ।ਯੂਨੀਵਰਸਿਟੀ ਨੂੰ ਭੇਜੇ ਆਪਣੇ 20 ਪੇਜ ਦੇ ਕਲੇਮ ਵਿਚ ਮਾਨ ਨੇ ਕਿਹਾ, ”ਦਾਖਲਾ ਨਾ ਮਿਲਣ ਨਾਲ ਉਸ ਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ। ‘ਸੈਕਸ ਕਰਨ ਦੀ ਇੱਛਾ‘ ਸਮੇਤ ਜੀਵਨ ਦਾ ਹਰ ਪਹਿਲੂ ਪ੍ਰਭਾਵਿਤ ਹੋਇਆ ਹੈ।” ਉੱਧਰ ਯੂਨੀਵਰਸਿਟੀ ਨੇ ਇਸ ਮਾਮਲੇ ‘ਤੇ ਅਜੇ ਕੋਈ ਵੀਸਾਰਥਕ ਟਿੱਪਣੀ ਨਹੀਂ ਦਿੱਤੀ ਹੈ। ਮਾਮਲਾ ਫਿਲਹਾਲ ਕੋਰਟ ਵਿਚ ਹੈ

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×