ਫਿਲਾਡੇਲਫੀਆ ਚ’ ਇਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਛੱਤ ਤੋ ਡਿੱਗਣ ਕਾਰਨ ਮੋਤ

ਫਿਲਾਡੇਲਫੀਆ, 14 ਜਨਵਰੀ — ਬੀਤੇਂ ਦਿਨ ਪੇਨਸਿਲਵੇਨੀਆ ਸੂਬੇ ਦੇ ਸਿਟੀ ਫਿਲਾਡੇਲਫੀਆ ਚ’ ਇਕ ਭਾਰਤੀ-ਅਮਰੀਕੀ ਮੈਡੀਕਲ ਦੇ ਵਿਦਿਆਰਥੀ ਦੀ ਫਿਲਾਡੇਲਫੀਆ ਸ਼ਹਿਰ ਦੇ 1200 ਬਲਾਕ ਆਫ਼ ਬਟਨਵੁੱਡ ਸਟ੍ਰੀਟ ਤੇ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 23 ਸਾਲਾ ਵਿਵੇਕ ਸੁਬਰਾਮਨੀ ਵਜੋਂ ਕੀਤੀ ਗਈ ਹੈ। ਸਥਾਨਕ  ਪੁਲਿਸ  ਮੁਤਾਬਕ ਸੁਬਰਾਮਨੀ ਅਤੇ ਉਸ ਦੇ ਦੋਸਤ 11 ਜਨਵਰੀ ਦੀ ਰਾਤ ਨੂੰ ਆਪਣੇ ਅਪਾਰਟਮੈਂਟ ਦੀਆਂ ਛੱਤਾਂ ‘ਤੋਂ ਛਾਲਾਂ ਮਾਰ ਰਹੇ ਸਨ ਤੇ ਇਸ ਦੌਰਾਨ ਉਹ ਹੇਠਾਂ ਡਿੱਗ ਗਿਆ।ਪੁਲਸ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਸ਼ਰਾਬ ਪੀਤੀ ਸੀ। ਉਸ ਦੇ ਦੋਸਤਾਂ ਨੇ ਉਸ ਨੂੰ ਨਕਲੀ ਸਾਹ ਦੇਣ ਦੀ ਕੋਸ਼ਿਸ਼ ਕੀਤੀ ਅਤੇ ਮੈਡੀਕਲ ਦੀ ਮਦਦ ਮੰਗਵਾਈ। ਅਤੇ ਤੁਰੰਤ ਹੀ ਉਸ ਨੂੰ ਸਥਾਨਕ ਥਾਮਸ ਜੈਫਰਸਨ ਯੂਨੀਵਰਸਿਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਤ ਕੀਤਾ ਗਿਆ। ਉਹ ਤੀਸਰੇ ਸਾਲ ਚ’ ਕਾਲਜ ਆਫ ਮੈਡੀਕਲ ਡਰੈਕਸੈਲ ਯੂਨੀਵਰਸਿਟੀ ਦਾ ਵਿਦਿਆਰਥੀ ਸੀ।

Install Punjabi Akhbar App

Install
×