ਅਮਰੀਕੀ— ਭਾਰਤੀ ਸਿੱਖਾਂ ਦਾ ਵਧੇਗਾ ਹੋਰ ਮਾਣ, ਅਮਰੀਕੀ ਸਦਨ ਚ’ ਰੱਖਿਆ ਗਿਆ ਇਕ ਖ਼ਾਸ ਪ੍ਰਸਤਾਵ 

FullSizeRender (2)

ਵਾਸ਼ਿੰਗਟਨ ਡੀ.ਸੀ, 8 ਅਗਸਤ — ਬੀਤੇ ਦਿਨ ਕਾਂਗਰਸ ਵਿੱਚ ਅਮਰੀਕਨ ਸਿੱਖਾਂ ਵੱਲੋਂ ਦੇਸ਼ ਦੇ ਹਿੱਤਾਂ ਲਈ ਪਾਏ ਯੋਗਦਾਨ ਦੀ ਸ਼ਲਾਘਾ ਦਾ ਮਤਾ ਪੇਸ਼ ਕੀਤਾ ਗਿਆ।  ਮਤੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਨ ਸਿੱਖਾਂ ਨੇ ਆਪਣੇ ਧਰਮ ਅਤੇ ਸੇਵਾ ਰਾਹੀਂ ਸਭ ਲੋਕਾਂ ਤੋਂ ਸਤਿਕਾਰ ਹਾਸਿਲ ਕਰਕੇ ਅਮਰੀਕਾ ਚ’ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਮਤੇ ਵਿੱਚ ਅਮਰੀਕਾ ਅਤੇ ਦੁਨੀਆ ਭਰ ‘ਚ ਸਿੱਖਾਂ ਨਾਲ ਹੋਏ ਵਿਤਕਰਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।ਇਹ ਮਤਾ ਕਾਂਗਰਸ ਵਿੱਚ ਕਾਂਗਰਸਮੈਨ ਟੀ.ਜੇ ਕੋਕਸ ਨੇ ਪੇਸ਼ ਕੀਤਾ। ਉਹ ਅਮਰੀਕਨ ਸਿੱਖ ਕਾਂਗਰੇਸ਼ਨਲ ਕੋਕਸ ਦੇ ਵਾਈਸ ਚੇਅਰਮੈਨ ਵੀ ਹਨ। ਉਹਨਾਂ ਕਿਹਾ ਕਿ ਇਹ ਮਤਾ ਪੇਸ਼ ਕਰਕੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ।ਉਹਨਾਂ ਕਿਹਾ ਕਿ ਅੱਜ ਦੇ ਸਮੇਂ ਅਮਰੀਕਨ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਿੱਖਾਂ ਦਾ ਕਾਫ਼ੀ ਪ੍ਰਭਾਵ ਹੈ। ਕੋਕਸ ਦੇ ਨਾਲ ਇਸ ਮਤੇ ਨੂੰ ਕਾਂਗਰਸ ਮੈਂਬਰ ਜੋਹਨ ਗੈਰੇਮੇਂਡੀ, ਹੈਲੇ ਸਟੀਵਨਸ, ਟੇਡ ਯੋਹੋ ਅਤੇ ਜ਼ੋਏ ਲੋਫਗ੍ਰੇਨ ਨੇ ਵੀ ਪੇਸ਼ ਕੀਤਾ। ਸਿੱਖ ਸੰਸਥਾ ਸਿੱਖ ਕੌਆਰਡੀਨੇਸ਼ਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਤਿਆਂ ਰਾਹੀਂ ਉਹ ਚੁਣੇ ਹੋਏ ਨੁਮਾਂਇੰਦਿਆਂ ਨਾਲ ਸਬੰਧ ਸਥਾਪਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਮਤਿਆਂ ਨਾਲ ਜਿੱਥੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲਦੀ ਹੈ ਉੱਥੇ ਹੀ ਇਹ ਮਤੇ ਸਿੱਖ ਅਮਰੀਕਨਾਂ ਦੇ ਨਾਗਰਿਕ ਦੇ  ਹੱਕਾਂ ਦੀ ਸੁਰੱਖਿਅਤ ਅਤੇ ਸਤਿਕਾਰ ਨੂੰ ਯਕੀਨੀ ਬਣਾਉਣ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ।

Install Punjabi Akhbar App

Install
×