ਨਿਊਜ਼ੀਲੈਂਡ ‘ਚ ਇਕ ਭਾਰਤੀ ਰੇਸਤਰਾਂ ਮਾਲਕ ਵੱਲੋਂ ਸ਼ੈਫ ਨੂੰ ਉਸਦਾ ਬਣਦਾ ਹੱਕ ਮੋੜਨ ਲਈ ਕਿਹਾ

happy-chef-vector-336046ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਇਕ ਖੇਤਰ ਓਟਾਗੇ ਦੇ ਸ਼ਹਿਰ ਵਾਨਾਕਾ ਵਿਖੇ ਬੰਬੇ ਪੈਲੇਸ ਨਾਂਅ ਦੇ ਭਾਰਤੀ ਰੈਸਟੋਰੈਂਟ ਮਾਲਕਾਂ ਨੂੰ ਆਪਣੇ ਸ਼ੈਫ ਮੁਹੰਮਦ ਇਰਫਾਨ ਅਲੀ ਨੂੰ 32,000 ਡਾਲਰ ਮੋੜਨ ਲਈ ਕਿਹਾ ਹੈ ਜੋ ਕਿ ਉਸਦਾ ਹੱਕ ਬਣਦਾ ਹੈ। ਇਸ ਭਾਰਤੀ ਰੈਸਟੋਰੈਂਟ ਦੇ ਮਾਲਕ ਨੇ ਆਪਣੇ ਸ਼ੈਫ ਨੂੰ ਨਾ ਤਾਂ ਪੂਰੀ ਤਨਖਾਹ ਦਿੱਤੀ ਨਾ ਹੀ ਛੁੱਟੀਆਂ ਆਦਿ ਦੇ ਪੈਸੇ ਦਿੱਤੇ। ਹੁਣ ਮੁਹੰਮਦ ਅਲੀ ਨੂੰ 21,035 ਡਾਲਰ ਅਨਪੇਡ ਤਨਖਾਹ, 5962 ਡਾਲਰ ਛੁੱਟੀਆਂ ਦੇ ਅਤੇ 5000 ਡਾਲਰ ਮੁਆਵਜ਼ਾ ਮਿਲੇਗਾ। ਮੁਹੰਮਦ ਅਲੀ ਨੇ ਅਕਤੂਬਰ 2011 ਤੋਂ ਦਸੰਬਰ 2013 ਤੱਕ ਉਥੇ ਕੰਮ ਕੀਤਾ ਸੀ ਅਤੇ ਹਫਤੇ ਵਿਚ 60 ਘੰਟੇ ਤੱਕ ਕੰਮ ਕਰਦਾ ਰਿਹਾ ਹੈ। ਉਸਨੂੰ ਘੱਟ ਮਿਹਨਤਾਨਾ ਦਿੱਤਾ ਜਾਂਦਾ ਰਿਹਾ।

Install Punjabi Akhbar App

Install
×