ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ…ਚਿੰਤਾ ਦੀ ਨਹੀਂ ਕਹਾਣੀ 

– ਆਕਲੈਂਡ ਭਾਰਤੀ ਰੈਸਟੋਰੈਂਟ ਚੇਨ ‘ਸੱਿਤਆ’ ਨੇ ਤੂਫਾਨ ਪੀੜ੍ਹਤ ਪਰਿਵਾਰਾਂ ਨੂੰ ਦਿੱਤਾ ਰਾਤ ਦਾ ਭੋਜਨ ਮੁਫਤ
-93,000 ਤੋਂ ਉੱਪਰ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ ਸਨ

NZ PIC 12 April-1
ਔਕਲੈਂਡ -ਆਕਲੈਂਡ ਸ਼ਹਿਰ ਅਤੇ ਇਸਦੇ ਆਸ-ਪਾਸ ਇਲਾਕਿਆਂ ਦੇ ਵਿਚ ਬੀਤੀ ਰਾਤ ਤੁਫਾਨ ਨੇ ਕਾਫੀ ਤਬਾਹੀ ਮਚਾਈ। ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਚਲੇ ਗਈ ਅਤੇ ਬਹੁਤ ਸਾਰੇ ਲੋਕ ਖਾਣਾ ਬਨਾਉਣ ਤੋਂ ਵਾਂਝੇ ਰਹਿ ਗਏ। ਅਜਿਹੇ ਵਿਚ ਇਕ ਭਾਰਤੀ ਰੈਸਟੋਰੈਂਟ ਚੇਨ ‘ਸੱਤਿਆ’ ਨੇ ਤੂਫਾਨ ਪੀੜ੍ਹਤਾਂ ਦੀ ਮਦਦ ਲਈ ਅੱਜ ਰਾਤ ਦਾ ਖਾਣਾ ਮੁਫਤ ਦਿੱਤਾ। ਉਨ੍ਹਾਂ ਦੀਆਂ ਇਥੇ ਕਈ ਸ਼ਾਖਾਵਾਂ ਹਨ ਅਤੇ ਸਾਰੀਆਂ ਸ਼ਾਖਾਵਾਂ ਉਤੇ ਸ਼ਾਮ 6 ਤੋਂ 9 ਵਜੇ ਤੱਕ ਬਹੁਤ ਸਾਰੇ ਲੋਕਾਂ ਨੇ ਫ੍ਰੀ ਖਾਣਾ ਖਾਧਾ। ਐਨਾ ਹੀ ਨਹੀਂ ਉਨ੍ਹਾਂ ਨੇ ਗਰਮਾ-ਗਰਮ ਚਾਹ ਵੀ ਉਨ੍ਹਾਂ ਨੂੰ ਪੇਸ਼ ਕੀਤੀ। ਫੇਸ ਬੁੱਕ ਪੇਜ਼ ਉਤੇ ਇਸ ਰੈਸਟੋਰੈਂਟ ਦੀ ਕਾਫੀ ਤਰੀਫ ਹੋ ਰਹੀ ਹੈ। ਸੱਤਿਆ ਰੈਸਟੋਰੈਂਟ ਸਾਊਥ ਇੰਡੀਅਨ ਰੈਸਟੋਰੈਂਟ ਹੈ ਅਤੇ 20 ਸਾਲਾਂ ਤੋਂ ਇਥੇ ਬਿਜ਼ਨਸ ਦੇ ਵਿਚ ਹੈ। ਰੈਸਟੋਰੈਂਟ ਮਾਲਕ ਕਮੇਸ਼ ਕੁਮਲਾ ਨੇ ਸ਼ਾਇਦ ਇਸ ਅਖਾਣ ਨੂੰ ਘੁਮਾਇਆ ਹੋਵੇ ਕਿ ‘ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ ….ਚਿੰਤਾ ਦੀ ਕੋਈ ਨੀ ਕਹਾਣੀ’।

ਅਸਲ ‘ਚ ਇਥੇ ਲੰਗਰ ਦੀ ਸੀ ਜਰੂਰਤ: ਅਜਿਹੇ ਵਿਚ ਜੇਕਰ ਕੋਈ ਸਿੱਖ ਸੰਸਥਾ ਮੁਫਤ ਭੋਜਨ ਜਾਂ ਲੰਗਰ ਛਕਾਉਣ ਦੀ ਪੇਸ਼ਕਸ਼ ਵੀ ਕਰ ਦਿੰਦੀ ਤਾਂ ਸਿੱਖ ਭਾਈਚਾਰੇ ਦਾ ਮਾਣ ਹੋਰ ਵਧ ਸਕਦਾ ਸੀ। ਪਰ ਕੁਝ ਪ੍ਰਬੰਧਕ ਸ਼ਾਇਦ ਸੋਚਦੇ ਤਾਂ ਹੋਣਗੇ ਪਰ ਫੈਸਲਾ ਲੈਣ ਵਿਚ ਦੇਰੀ ਕਰ ਗਏ। ਅੱਗੇ ਤੋਂ ਅਜਿਹੀ ਤਿਆਰੀ ਹੋਵੇ ਤਾਂ ਮੌਕਾ ਆਉਣ ‘ਤੇ ਤੁਰੰਤ ਸਹਾਇਤਾ ਦੇਣੀ ਬਣਦੀ ਹੈ।

Install Punjabi Akhbar App

Install
×