ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦ ਹਨ ਭਾਰਤ ਦੇ 54 ਫੌਜੀ

indian_pows

ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਵਾਰਨ ਵਾਲੇ ਭਾਰਤ ਦੇ 54 ਫੌਜੀ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਹਨ ਤੇ ਇਨ੍ਹਾਂ ਨੂੰ ਛੁਡਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਹਨ। ਇਨ੍ਹਾਂ ਫੌਜੀਆਂ ਦੀ ਜ਼ਿੰਦਗੀ ਵਰ੍ਹਿਆਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਹਨ੍ਹੇਰੇ ਵਿਚ ਕੈਦ ਹੈ। ਭਾਰਤੀ ਫੌਜ ਦੇ ਇਨ੍ਹਾਂ ਜਾਂਬਾਜ਼ਾਂ ਨੂੰ 1965 ਤੇ 1971 ਵਿਚ ਹੋਈ ਜੰਗ ਦੌਰਾਨ ਪਾਕਿਸਤਾਨ ਨੇ ਬੰਦੀ ਬਣਾ ਲਿਆ ਸੀ। ਰੱਖਿਆ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਅਧੀਨ ਦਾਇਰ ਬੇਨਤੀ ਪੱਤਰ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਫੌਜੀਆਂ ਨੂੰ ਛੁਡਾਉਣ ਲਈ ਮਾਮਲੇ ਨੂੰ ਪਾਕਿਸਤਾਨ ਸਾਹਮਣੇ ਉਠਾਇਆ ਜਾਂਦਾ ਰਿਹਾ ਹੈ। ਪਾਕਿਸਤਾਨ ਨੇ ਇਨ੍ਹਾਂ ਫੌਜੀਆਂ ਦੇ ਆਪਣੀ ਜੇਲ੍ਹ ਵਿਚ ਬੰਦ ਹੋਣ ਦੀ ਗੱਲ ਅੱਜ ਤੱਕ ਸਵੀਕਾਰ ਨਹੀਂ ਕੀਤੀ ਹੈ। ਸਾਲ 2007 ਵਿਚ ਇਨ੍ਹਾਂ ਫੌਜੀਆਂ ਦੇ ਰਿਸ਼ਤੇਦਾਰਾਂ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਦਾ ਦੌਰਾ ਵੀ ਕੀਤਾ ਸੀ ਪਰ ਉਹ ਉਨ੍ਹਾਂ ਦੀ ਸਰੀਰਕ ਮੌਜੂਦਗੀ ਦੀ ਪੁਸ਼ਟੀ ਨਹੀਂ ਕਰ ਸਕੇ ਸਨ। ਇਸ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ 54 ਭਾਰਤੀ ਫੌਜੀਆਂ ਦੇ ਹੋਣ ਦਾ ਵਿਸ਼ਵਾਸ ਹੈ ਜਿਨ੍ਹਾਂ ਵਿਚ 6 ਸੈਨਿਕ ਲੈਫਟੀਨੈਂਟ ਵੀ. ਕੇ. ਆਜ਼ਾਦ, ਗਨਰ ਮਦਨ ਮੋਹਨ, ਗਨਰ ਸੁਜਾਨ ਸਿੰਘ, ਫਲਾਈਟ ਲੈਫਟੀਨੈਂਟ ਬਾਬੁਲ ਗੁਹਾ, ਫਲਾਈਂਗ ਅਫਸਰ ਤੇਜਿੰਦਰ ਸਿੰਘ ਸੇਠੀ ਤੇ ਸਕਵਾਡ੍ਰਨ ਲੀਡਰ ਦੇਵ ਪ੍ਰਸਾਦ ਚੈਟਰਜੀ ਨੂੰ 1965 ਦੀ ਜੰਗ ਦੌਰਾਨ ਤੇ ਬਾਕੀ 48 ਨੂੰ 1971 ਦੀ ਜੰਗ ਦੌਰਾਨ ਬੰਦੀ ਬਣਾਇਆ ਗਿਆ ਸੀ।

Install Punjabi Akhbar App

Install
×