ਟੈਕਸਾਸ ਸੂਬੇ ਦੇ ਹਿਊਸਟਨ ‘ਚ ਪ੍ਰਧਾਨ ਮੰਤਰੀ ਮੋਦੀ ਕਰਨਗੇ 50 ਹਜ਼ਾਰ ਲੋਕਾਂ ਸੰਬੋਧਨ

unnamed

ਹਿਊਸਟਨ, 2 ਅਗਸਤ — ਹਿਊਸਟਨ ਸਥਿਤ ‘ਟੈਕਸਾਸ ਇੰਡੀਆ ਫੋਰਮ’ 22 ਸਤੰਬਰ ਨੂੰ ਐੱਨ.ਆਰ.ਜੀ. ਸਟੇਡੀਅਮ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ‘ਚ ਇਕ ਭਾਈਚਾਰਕ ਸੰਮੇਲਨ ਆਯੋਜਿਤ ਕਰੇਗਾ। ਇਹ ਅਮਰੀਕਾ ਦੇ ਸਭ ਤੋਂ ਵੱਡੇ ਪੇਸ਼ੇਵਰ ਫੁੱਟਬਾਲ ਸਟੇਡੀਅਮਾਂ ‘ਚੋਂ ਇਕ ਹੈ। ਗੈਰ ਲਾਭਕਾਰੀ ਸੰਗਠਨ ਟੈਕਸਾਸ ਇੰਡੀਆ ਫੋਰਮ ਨੇ ਪੁਸ਼ਟੀ ਕੀਤੀ ਕਿ ਇਸ ਪ੍ਰੋਗਰਾਮ ‘ਚ 50,000 ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪ੍ਰੋਗਰਾਮ ਲਈ ਸਵਾਗਤ ਸਾਂਝੇਦਾਰ ਦੇ ਤੌਰ ‘ਤੇ 650 ਤੋਂ ਵਧੇਰੇ ਭਾਈਚਾਰਕ ਸੰਗਠਨ ਪਹਿਲਾਂ ਹੀ ਦਸਤਖਤ ਕਰ ਚੁੱਕੇ ਹਨ। ਉਨ੍ਹਾਂ ਨੂੰ ਆਪਣੇ ਮੈਂਬਰਾਂ ਲਈ ਖਾਸ ਮੁਫਤ ਪਾਸ ਮਿਲਣਗੇ।

ਇਸ ਮੌਕੇ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ। ਹਿਊਸਟਨ ‘ਚ ਮਸ਼ਹੂਰ ਭਾਰਤੀ ਭਾਈਚਾਰੇ ਦੇ ਨੇਤਾ ਜੁਗਲ ਮਲਾਨੀ ਨੂੰ ਪ੍ਰੋਗਰਾਮ ਦੀ ਪ੍ਰਬੰਧਕ ਕਮੇਟੀ ਦਾ ਆਰਗੇਨਾਇਜ਼ਰ ਬਣਾਇਆ ਗਿਆ ਹੈ। ਮਲਾਨੀ ਨੇ ਕਿਹਾ ਕਿ ਅਸੀਂ ਐੱਨ.ਆਰ.ਜੀ. ਸਟੇਡੀਅਮ ‘ਚ ਇਸ ਸੰਮੇਲਨ ਦੇ ਪ੍ਰਬੰਧ ਨੂੰ ਲੈ ਕੇ ਉਤਸ਼ਾਹਿਤ ਹਾਂ। ਇਹ ਭਾਰਤੀ ਅਮਰੀਕੀਆਂ ਅਤੇ ਭਾਰਤ ਦੇ ਦੋਸਤਾਂ ਦੀ ਸਭ ਤੋਂ ਵੱਡੀ ਸਭਾ ਹੋਵੇਗੀ। ਇਸ ਪ੍ਰੋਗਰਾਮ ਦੀ ਟੈਗਲਾਈਨ ‘ਸਾਂਝੇ ਸੁਪਨੇ, ਉੱਜਵਲ ਭਵਿੱਖ’ ਆਮ ਇੱਛਾਵਾਂ ਨੂੰ ਪੂਰਾ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ ਅਤੇ ਇਹ ਇੱਛਾ ਅਮਰੀਕਾ ਅਤੇ ਭਾਰਤ ਦੇ ਮਹਾਨ ਲੋਕਤੰਤਰ ਨੂੰ ਇਕੱਠੇ ਲਿਆਉਣਾ ਹੈ। ਪ੍ਰੋਗਰਾਮ ‘ਚ ਹਿੱਸਾ ਲੈਣਾ ਮੁਫਤ ਹੋਵੇਗਾ ਪਰ ਇਸ ਦੇ ਲਈ ਪਾਸ ਦੀ ਜ਼ਰੂਰਤ ਹੋਵੇਗੀ। ਇਹ ਪ੍ਰਧਾਨ ਮੰਤਰੀ ਦੇ ਤੌਰ ‘ਤੇ ਮੋਦੀ ਦੀ ਹਿਊਸਟਨ ਦੀ ਪਹਿਲੀ ਯਾਤਰਾ ਹੋਵੇਗੀ।

Install Punjabi Akhbar App

Install
×