ਭਾਰਤ-ਪਾਕਿਸਤਾਨ ਦੇ ਸ਼ਾਂਤੀ ਪੈਗਾਮ ਦੀ ਮਜ਼ਬੂਤੀ ਅਤੇ ਦੋਸਤੀ ਲਈ ਵਿਜੈ ਜੋਲੀ ਨਾਲ ਪ੍ਰਵਾਸੀ ਸਿੱਖਾਂ ਦੀ ਭੇਂਟ ਵਾਰਤਾ

– ਭਾਰਤ-ਪਾਕਿਸਤਾਨ ਦੇ ਦੋਸਤਾਨਾ ਸਬੰਧ ਸੰਸਾਰ ਦੇ ਵਪਾਰ ਲਈ ਮਜ਼ਬੂਤ ਸਾਬਤ ਹੋਣਗੇ : ਵਿਜੈ ਜੋਲੀ

image2
ਇਹ ਮੀਟਿੰਗ ਵਿੱਚ ਵਿਜੈ ਜੋਲੀ ਨੇ ਅਡੱਪਾ ਪ੍ਰਸਾਦ ਅਤੇ ਕੰਵਲਜੀਤ ਸਿਘ ਸੋਨੀ ਨੂੰ ਇਸ ਸਬੰਧੀ ਠੋਸ ਕਦਮ ਉਠਾਉਣ ਲਈ ਕਿਹਾ ਹੈ। ਸਾਜਿਦ ਤਰਾਰ ਜੋ ਪਾਕਿਸਤਾਨ ਲਈ ਸ਼ਾਂਤੀ ਦੂਤ ਵਜੋਂ ਉੱਭਰ ਕੇ ਸਾਹਮਣੇ ਆਏ, ਉਨ੍ਹਾਂ ਨੇ ਭਾਰਤ ਨੂੰ ਪਹਿਲ ਕਦਮੀ ਕਰਨ ਤੇ ਜ਼ੋਰ ਦਿੱਤਾ।
image1 (1)
ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਚੌਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਦੇਵੇ ਤਾਂ ਸਿੱਖਾਂ ਵਿੱਚ ਇਸ ਸਰਕਾਰ ਦਾ ਸਤਿਕਾਰ ਵਧ ਜਾਵੇਗਾ। ਉਨ੍ਹਾਂ ਕਰਤਾਰਪੁਰ ਕੋਰੀਡੋਰ ਲਈ ਵੀ ਭਾਰਤ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ। ਡਾ. ਅਡੱਪਾ ਪ੍ਰਸ਼ਾਦ ਨੇ ਕਿਹਾ ਕਿ ਸਰਕਾਰ ਸੁਹਿਰਦ ਹੈ । ਇਸ ਤੇ ਪਹਿਰਾ ਦੇਣ ਦੀ ਲੋੜ ਹੈ। ਅੱਜ ਦੀ ਮੀਟਿੰਗ ਵਿੱਚ ਬਲਜਿੰਦਰ ਸਿੰਘ ਸ਼ੰਮੀ, ਗੁਰਚਰਨ ਸਿੰਘ ਵਰਲਡ ਬੈਂਕ, ਪ੍ਰਿਤਪਾਲ ਸਿੰਘ ਲੱਕੀ, ਸੁਰਿੰਦਰ ਸਿੰਘ ਰਹੇਜਾ, ਸਤੀਸ਼ ਗੁਪਤਾ ,ਡਾਕਟਰ ਸੁਰਿੰਦਰ ਸਿੰਘ ਗਿੱਲ ਕੰਵਲਜੀਤ ਸਿੰਘ ਸੋਨੀ, ਸੁਰਮੁਖ ਸਿੰਘ ਮਾਣਕੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਬਹੁਤ ਹੀ ਸਾਰਥਕ ਰਹੀ।ਆਸ ਹੈ ਕਿ ਭਵਿਖ ਵਿੱਚ ਜ਼ਰੂਰ ਕੋਈ ਠੋਸ ਉਪਰਾਲੇ ਸਿੱਖਾਂ ਲਈ ਲਏ ਜਾਣਗੇ। ਵਿਜੇ ਜੋਲੀ ਵੱਲੋਂ ਦਿੱਲੀ ਸੱਟਡੀ ਗਰੁਪ ਵੱਲੋਂ ਸਾਰਿਆ ਨੂੰ ਸਨਮਾਨਤ ਕੀਤਾ। ਜਸਦੀਪ ਸਿੰਘ ਜਸੀ ਨੂੰ ਗਨਪਤੀ ਦਿਵਸ ਤੇ ਵਿਸ਼ੇਸ਼ ਮੂਰਤੀ ਨਾਲ ਸਨਮਾਨ ਚਿੰਨ ਭੇਟ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks