ਬਰਤਾਨੀਆ ਦੇ ਇਕ ਚੈਨਲ ਦਾ ਦਾਅਵਾ- ਟਵਿਟਰ ‘ਤੇ ਆਈ.ਐਸ.ਆਈ.ਐਸ. ਦੇ ਅਕਾਊਂਟ ਨੂੰ ਇਕ ਭਾਰਤੀ ਕਰਦਾ ਹੈ ਸੰਚਾਲਿਤ

tweet

ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਦੇ ਬਾਰੇ ‘ਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਬਰਤਾਨੀਆ ਦੇ ਇਕ ਚੈਨਲ ਮੁਤਾਬਿਕ ਇਸਲਾਮਿਕ ਸਟੇਟ ਦੇ ਟਵਿਟਰ ਅਕਾਊਂਟ ਨੂੰ ਇਕ ਭਾਰਤੀ ਸੰਚਾਲਿਤ ਕਰਦਾ ਹੈ। ਆਈ.ਐਸ.ਆਈ.ਐਸ. ਦੇ ਇਸ ‘ਭਾਰਤੀ ਦੋਸਤ’ ਸਬੰਧੀ ਖੁਲਾਸੇ ਤੋਂ ਬਾਅਦ ਖੁਫੀਆ ਏਜੰਸੀਆਂ ਕਾਫੀ ਸਤਰਕ ਹੋ ਗਈਆਂ ਹਨ। ਬਰਤਾਨੀਆ ਦੇ ਇਕ ਚੈਨਲ ਦੇ ਦਾਅਵੇ ਅਨੁਸਾਰ ਟਵਿਟਰ ਅਕਾਊਂਟ ਨੂੰ ਚਲਾਉਣ ਵਾਲੇ ਦਾ ਨਾਮ ਮਹਿੰਦੀ ਹੈ। ਚੈਨਲ ਅਨੁਸਾਰ ਮਹਿੰਦੀ ਬੰਗਲੌਰ ‘ਚ ਇਕ ਐਮ.ਐਨ.ਸੀ. ‘ਚ ਕੰਮ ਕਰਦਾ ਹੈ ਅਤੇ ਉਥੇ ਉਹ ਪ੍ਰਬੰਧਕ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਮਹਿੰਦੀ ਆਈ.ਐਸ.ਆਈ.ਐਸ. ‘ਚ ਸ਼ਾਮਲ ਹੋਣਾ ਚਾਹੁੰਦਾ ਹੈ। ਹੁਣ ਸਵਾਲ ਇਹ ਖੜੇ ਹੋ ਰਹੇ ਹਨ ਕਿ ਕੀ ਮਹਿੰਦੀ ਦੀ ਪਹਿਚਾਣ ਦੇ ਬਾਰੇ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਹੈ? ਕੀ ਆਈ.ਐਸ.ਆਈ.ਐਸ. ‘ਚ ਭਰਤੀ ਲਈ ਮਹਿੰਦੀ ਨੇ ਭਾਰਤੀ ਨੌਜਵਾਨਾਂ ਨੂੰ ਹੁਣ ਤੱਕ ਸੰਪਰਕ ਕੀਤਾ ਹੈ ਜਾਂ ਨਹੀਂ ? ਇਸ ਸਬੰਧ ‘ਚ ਖੁਲਾਸੇ ਨੂੰ ਲੈ ਕੇ ਬੰਗਲੌਰ ਪੁਲਿਸ ਦੀ ਇਸ ਮਾਮਲੇ ‘ਚ ਪੂਰੀ ਨਜ਼ਰ ਹੈ ਅਤੇ ਪੁਲਿਸ ਆਈ.ਬੀ. ਅਤੇ ਐਨ.ਆਈ.ਏ. ਦੇ ਸੰਪਰਕ ‘ਚ ਹੈ। ਇਸ ਖੁਲਾਸੇ ਤੋਂ ਬਾਅਦ ਟਵਿਟਰ ‘ਤੇ ਉਕਤ ਅਕਾਊਂਟ ਬੰਦ ਆ ਰਿਹਾ ਹੈ।