ਆਸਟ੍ਰੇਲੀਆਈ ਸਰਕਾਰ ਦੇ ਸਖ਼ਤ ਨਿਯਮਾਂ ਕਾਰਨ ਕਈ ਦੇਸ਼ਾਂ ਦੇ ਵਿਦਿਆਰਥੀ ਪ੍ਰੇਸ਼ਾਨ

ਆਸਟ੍ਰੇਲੀਆਈ ਸਰਕਾਰ ਵੱਲੋਂ ਲਗਾਤਾਰ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਕਾਨੂੰਨਾਂ ਵਿੱਚ ਫੇਰਬਦਲ ਭਾਰਤ ਦੇ ਨਾਲ ਨਾਲ ਨੇਪਾਲ ਅਤੇ ਪਾਕਿਸਤਾਨ ਦੇ ਵਿਦਿਆਰਥੀਆਂ ਨੂੰ ਵੀ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਇਨਾ੍ਹਂ ਦੀ ਦਰ ਵੀ ਲਗਾਤਾਰ ਗਿਰਾਵਟ ਵੱਲ ਨੂੰ ਜਾ ਰਹੀ ਹੈ। ਅੰਗ੍ਰੇਜ਼ੀ ਭਾਸ਼ਾ ਦੀ ਸਹੀ ਜਾਣਕਾਰੀ ਅਤੇ ਬੋਲੀ ਦੀ ਪਕੜ, ਬੈਂਕ ਸਟੇਟਮੈਂਟਾਂ ਆਦਿ ਵਰਗੇ ਅਹਿਮ ਮੁੱਦੇ ਇਸ ਦਾ ਮੁੱਖ ਕਾਰਨ ਬਣ ਰਹੇ ਹਨ ਅਤੇ ਇਨਾ੍ਹਂ ਵਿਦਿਆਰਥੀਆਂ ਦੀ ਗਿਣਤੀ ਹੁਣ ਹਾਈ ਰਿਸਕ ਕੈਟਾਗਰੀ ਵਿੱਚ ਪੁੱਜ ਰਹੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰਤ ਦੀ ਗਿਣਤੀ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਹੁੰਦੀ ਹੈ ਅਤੇ ਇਸ ਵੇਲੇ ਵੀ 72,000 ਤੋਂ ਵੱਧ ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੇ ਹਨ। ਇਸ ਵਧੀ ਹੋਈ ਸੰਖਿਆ ਨੂੰ ਦਰੁਸਤ ਕਰਨ ਲਈ ਹੀ ਨਿਯਮਾਂ ਅੰਦਰ ਬਦਲਾਅ ਕੀਤੇ ਜਾ ਰਹੇ ਹਨ।