ਓਬਾਮਾ ਫਾਊਂਡੇਸ਼ਨ ਲਈ ਚੁਣੇ ਗਏ 20 ਲੋਕਾਂ ‘ਚ ਇਸ ਭਾਰਤੀ ਮੂਲ ਦੀ ਔਰਤ ਦਾ ਨਾਂ ਵੀ ਸ਼ਾਮਲ 

FullSizeRender (4)

ਵਾਸ਼ਿੰਗਟਨ ਡੀ. ਸੀ — ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਫਾਊਂਡੇਸ਼ਨ ਲਈ ਚੁਣੇ ਗਏ 20 ਨਾਂਵਾਂ ਦੀ ਘੋਸ਼ਣਾ ਕਰ ਦਿੱਤੀ ਹੈ। ਵੈਬਸਾਈਟ ਦੀ ਮੰਨੋਂ ਤਾਂ ਓਬਾਮਾ ਫਾਊਂਡੇਸ਼ਨ ਲਈ 191 ਦੇਸ਼ਾਂ ਦੇ 20,000 ਲੋਕਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ ਸਿਰਫ 20 ਲੋਕਾਂ ਨੂੰ ਚੁਣਿਆ ਗਿਆ ਹੈ ਿੲਹ ਬੜੇ ਮਾਣ ਦੀ ਗੱਲ ਇਹ ਹੈ ਕਿ ਓਬਾਮਾ ਫਾਊਂਡੇਸ਼ਨ ਲਈ ਚੁਣੇ ਗਏ20 ਲੋਕਾਂ ਦੇ ਨਾਂਵਾਂ ਵਿਚ ਇਕ ਨਾਂ ਭਾਰਤੀ ਔਰਤ ਦਾ ਵੀ ਹੈ। ਗਲੋਬਲ ਸੋਸ਼ਲ ਚੇਂਜ ਟੈਕਨਾਲੋਜੀ ਦੀ ਐਗਜ਼ੀਕਿਊਟਿਵ ਡਾਇਰੈਕਟਰ ਪ੍ਰੀਤੀ ਹਰਮਨ ਨੂੰ ਓਬਾਮਾ ਫਾਊਂਡੇਸ਼ਨ ਦੇ ਮੈਂਬਰਾਂ ਵਿਚੋਂ ਇਕ ਚੁਣਿਆ ਗਿਆ ਹੈ। ਦਿ ਓਬਾਮਾ ਫਾਊਂਡੇਸ਼ਨ ਟਵਿਟਰ ਹੈਂਡਲ ਜ਼ਰੀਏ ਇਨ੍ਹਾਂ ਸਾਰੇ ਨਾਂਵਾਂ ਦੀ ਘੋਸ਼ਣਾ ਸੋਮਵਾਰ ਨੂੰ ਕੀਤੀ ਗਈ। ਇਕ ਭਾਰਤੀ ਤੋਂ ਇਲਾਵਾ ਬਾਕੀ 19 ਲੋਕ ਜੋ ਚੁਣੇ ਗਏ ਹਨ, ਉਹ ਅਮਰੀਕਾ, ਯੂ.ਕੇ, ਫਿਲੀਪੀਨਜ਼, ਹੰਗਰੀ, ਅਤੇ ਸਾਊਥ ਅਫਰੀਕਾ ਤੋਂ ਹਨ।

Install Punjabi Akhbar App

Install
×