ਔਕਲੈਂਡ ਦੇ ਸਭ ਤੋਂ ਵੱਡੇ ਫੱਨ ਪਾਰਕ ‘ਰੇਨਬੋਏਂਡ’ ਵਿਖੇ ਅੱਜ ਭਾਰਤੀ ਬੱਚਿਆਂ ਦਾ ਰਿਹਾ ਪੂਰਾ ਦਿਨ ਕਬਜ਼ਾ

NZ PIC 11 Oct-1
ਪਿਛਲੇ ਦਿਨੀਂ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਪੰਜਾਬੀ ਮੀਡੀਆ ਅਤੇ ਆਪਣੇ ਸਪਾਂਸਰਜ ਦੇ ਵੱਡਮੁੱਲੇ ਸਹਿਯੋਗ ਸਦਕਾ 4 ਅਤੇ 5 ਅਕਤੂਬਰ ਨੂੰ ‘ਸਿੱਖ ਚਿਲਡਰਨ ਡੇਅ’ ਸਫਲਤਾ ਪੂਰਵਕ ਮਨਾਇਆ ਸੀ। ਇਸ ਇਸੇ ਲੜੀ ਅਧੀਨ ਆਖਰੀ ਦਿਨ ‘ਫੱਨ ਡੇਅ’ ਦੇ ਰੂਪ ਵਿਚ ਮਨਾਇਆ ਗਿਆ। ਔਕਲੈਂਡ ਖੇਤਰ ਦੇ ਸਭ ਤੋਂ ਵੱਡੇ ਫੱਨ ਪਾਰਕ ‘ਰੇਨਬੋਏਂਡ’ ਵਿਖੇ ਅੱਜ ਸਵੇਰੇ 8 ਵਜੇ ਤੋਂ ਹੀ ਬੱਚੇ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ ਅਤੇ ਵੇਖਦੇ ਹੀ ਵੇਖਦੇ ਇਨ੍ਹਾਂ ਬੱਚਿਆਂ ਦੀ ਗਿਣਤੀ 1000 ਤੋਂ ਉਪਰ ਟੱਪ ਗਈ। ਬਹੁਤ ਸਾਰੇ ਛੋਟੇ ਬੱਚਿਆਂ ਦੇ ਮਾਪੇ ਵੀ ਨਾਲ ਆਏ ਹੋਏ ਸਨ। ਬੱਚਿਆਂ ਨੇ ਆਪਣੀ ਉਮਰ ਦੇ ਮੁਤਾਬਿਕ ਉਥੇ ਲੱਗੇ ਦਰਜਨਾਂ ਝੂਲਿਆਂ ਦਾ ਖੁੱਲ੍ਹਾ ਅਨੰਦ ਮਾਣਿਆ। ਥ੍ਰਿਲ ਸੀਕਰ ਦੇ ਵਿਚ ਬੱਚਿਆਂ ਨੇ ‘ਫੀਅਰ ਫਾਲ’, ‘ਕਾਰਕਸਕਰਿਊ ਰੋਲਰ ਕੋਸਟਰ’,’ਪਾਵਰ ਸਰਜ਼’, ‘ਇਨਵੇਡਰ’,  ‘ਸਪੇਸ਼ ਸ਼ਟਲ’, ‘ਸਰਫ ਐਨ. ਸਵਿੰਗ’, ‘ਮੈਜ਼ਿਕ ਬਾਈਕ’ ਤੇ ਜੰਪਿਨ ਸਟਾਰ ਦਾ ਆਨੰਦ ਮਾਣਿਆ।

ਇਸ ਮੌਕੇ ਦੋ ਬੱਚੀਆਂ ਦਾ ਜਨਮ ਦਿਨ ਵੀ ਕੇਕ ਕੱਟ ਕੇ ਮਨਾਇਆ ਗਿਆ। 50 ਦੇ ਕਰੀਬ ਵਲੰਟੀਰ ਸੇਵਾਦਾਰਾਂ ਨੇ ਬੱਚਿਆਂ ਦੀ ਦੇਖਭਾਲ ਕੀਤੀ। ਅੱਜ ਰੇਨਬੋਅਇੰਡ ਪਾਰਕ ਦੇ ਵਿਚ ਸਮੋਸੇ, ਮਫਿਨ,
ਡਰਿੰਕਾਂ, ਬਰਗਰ, ਪੀਜ਼ੇ ਅਤੇ ਹੋਰ ਬਹੁਤ ਸਾਰੀਆਂ ਵਸਤਾਂ ਬੱਚਿਆਂ ਦੇ ਖਾਣ ਲਈ ਉਪਲਬਧ ਕਰਵਾਈਆਂ ਗਈਆਂ।

Install Punjabi Akhbar App

Install
×