ਨਿਊਜਰਸੀ,14 ਅਗਸਤ —ਭਾਰਤ ਦੀ ਆਜ਼ਾਦੀ ਦੀ 72ਵੀਂ ਵਰੇਗੰਢ ਤੇ ਹਰ ਸਾਲ ਦੀ ਤਰ੍ਹਾ ਨਿਊਜਰਸੀ ਸੂਬੇ ਦੇ ਭਾਰਤੀਆ ਦੀ ਸੰਘਣੀ ਅਾਬਾਦੀ ਵਾਲੇ ਸਹਿਰ ਿੲਜਲੀਨ ( ੲੇਡੀਸਨ ) ਵਿਖੇਂ ਿੲਥੇ 12 ਅਗਸਤ ਨੂੰ ਅਾਜਾਦੀ ਦਿਵਸ਼ ਤੇ ਿੲਕ ਵਿਸ਼ਾਲ ਪਰੇਡ ਕੱਢੀ ਗੲੀ। ਿੲਹ ਪਰੇਡ ਹਰ ਸਾਲ ਿੲੰਡੀਅਨ ਬਿਜਨੈਸ਼ ਅੈਸੋਸੀੲੇਸ਼ਨ ਦੇ ੳੁੱਦਮ ਸਦਕਾ ਕੱਢੀ ਜਾਦੀ ਹੈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਭਾਰਤ ਤੋ ਕੋੲੀ ਨਾ ਕੋੲੀ ਫਿਲਮੀ ਅਭਿਨੇਤਾ ਜਾ ਅਭਿਨੇਤਰੀ ਨੂੰ ਬੁਲਾੲਿਅਾ ਜਾਦਾ ਹੈ ਿੲਸ ਵਾਰ ਗਰੈਂਡ ਮਾਰਸਲ ਦੇ ਤੌਰ ਤੇ ਬਾਲੀਵੁੱਡ ਅਭਿਨੇਤਾ ਅਨੂਪਮ ਖੇਰ ਸਨ।

ਪਰੇਡ ਦਾ ਅਾਰੰਭ 12:30 ਵਜੇਂ ਦੇ ਕਰੀਬ ਭਾਰਤ ਦੇ ਰਾਸ਼ਟਰੀ ਗੀਤ ਦੇ ਅਾਗਾਜ ਨਾਲ ਸੁਰੂ ਹੋੲੀ ਅਤੇ ਭਾਰਤ ਦੀ ਸਭਿਅਤਾ ਨੂੰ ਦਰਸਾੳੁਦੇ ਹੋੲੇ ਫਲੋਟ ਵੀ ਸ਼ਾਮਿਲ ਕੀਤੇ ਗੲੇ।ਿੲਸ ਭਾਰਤ ਦੀ ਅਾਜਾਦੀ ਪਰੇਡ ਵਿੱਚ ਭਾਰੀ ਗਿਣਤੀ ਚ’ ਭਾਰਤ ਦੇ ਹਰੇਕ ਵਰਗ ਦੇ ਅੋਰਤਾ ਮਰਦਾਂ ਅਤੇ ਬੱਚਿਅਾਂ ਨੇ ਹਿੱਸਾ ਲਿਅਾ ਜਿੰਨਾਂ ਨੇ ਿੲਕ ਹੱਥ ਚ’ ਤਿਰੰਗਾ ਅਤੇ ਦੂਸਰੇ ਹੱਥ ਚ’ ਅਮਰੀਕਨ ਫਲੈਗ ਫੜੇ ਹੋੲੇ ਸਨ ਅਾਜਾਦੀ ਦੇ ਚਲ ਰਹੇ ਗੀਤਾਂ ਦੇ ਨਾਲ ਭਾਰਤੀ ਮੂਲ ਦੇ ਲੋਕ ਅਾਪਣੇ ਕਲਚਰਲ ਪ੍ਰੋਗਰਾਮਾਂ ਪੇਸ਼ ਕਰਦੇ ਹੋੲੇ ਲੋਕ ਭਾਰੀ ਗਿਣਤੀ ਚ’ ਖੁਸ਼ੀ ਨਾਲ ਨੱਚਦੇ ਹੋੲੇ ਬੰਦੇ ਮਾਤਰਮ , ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾ ਰਹੇ ਸਨ।

ਿੲਸ ਅਾਜਾਦੀ ਪਰੇਡ ਚ’ ਸੂਬੇ ਦੇ ਿੲਲੈਕੇਟਿਡ ਅਾਫਿਸ਼ਲ ,ਕਾਂਗਰਸਮੈਨ ਸਟੇਟ ਸੈਨੇਟਰ ਅਤੇ ੲੇਡੀਸਨ ਦੇ ਮੇਅਰ ਵੀ ਸ਼ਾਮਿਲ ਹੋੲੇ। ਬੁਲਾਰਿਅਾਂ ਨੇ ਿੲਸ ਦਿਨ ਦੀ ਹਿਸਟਰੀ ਅਤੇ ਪਰੰਪਰਾ ਬਾਰੇ ਅਮਰੀਕਨਾਂ ਨੂੰ ਦੱਸਿਅਾ ਅਮਰੀਕਾ ਵਿੱਚ ਅਗਸਤ ਮਹੀਨੇ ਚ’ ਭਾਰਤੀ ਕਮਿੳੂਨਿਟੀ ਵੱਲੋਂ ਿੲਕ ਵਿਸ਼ਾਲ ਰੂਪੀ ਪਰੇਡ ਦੇ ਰੂਪ ਚ’ ਮਨਾਿੲਅਾਂ ਜਾਦਾ ਹੈ ਪ੍ਰੰਤੂ ਤਾਰੀਕ ਦੀ ਅਦਲਾ ਬਦਲੀ ਹੁੰਦੀ ਹੈ। ਿੲਸ ਤਰਾਂ ਹੀ 15 ਅਗਸਤ ਦਾ ਸੁਤੰਰਤਾ ਦਿਵਸ ਫੈਡਰੇਸ਼ਨ ਅਾਫ ਿੲੰਡੀਅਨ ਅੈਸੋਸੀੲੇਸ਼ਨ ਜਿਸ ਵਿੱਚ ਨਿੳੂਯਾਰਕ, ਨਿੳੂਜਰਸੀ ਅਤੇ ਕਨੈਕਟੀਕਟ ਸੂਬਿਅਾਂ ਦੀ ਬਣੀ ਸਾਂਝੀ ਸੰਸਥਾ ਵੱਲੋਂ 48ਵੇਂ ਸਾਲ ਚ’ ਪ੍ਰਵੇਸ਼ ਹੋੲੀ ਿੲਹ ਪਰੇਡ 19 ਅਗਸਤ ਨੂੰ ਨਿੳੂਯਾਰਕ ਦੇ ਮੈਡੀਸਨ ਸੁਕੇਅਰ ਚ’ ਕੱਢੀ ਜਾੲੇਗੀ ਜਿਸ ਵਿੱਚ ਗਰੈਂਡ ਮਾਰਸਲ ਦੇ ਤੌਰ ਤੇ ਫਿਲਮੀ ਅਭਿਨੇਤਾ ਕਮਲ ਹਸਨ ਪੁੱਜਣਗੇ।