ਭਾਰਤੀ-ਅਮਰੀਕੀ ਹੋਟਲਅਰ ਦਿਨੇਸ਼ ਚਾਵਲਾ ਨੂੰ ਮੈਮਫਿਸ ਏਅਰਪੋਰਟ ਤੋਂ ਸੂਟਕੇਸ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ 

FullSizeRender (2)

ਵਾਸ਼ਿਗਟਨ, 26 ਅਗਸਤ -ਬੀਤੇਂ ਦਿਨ ਭਾਰਤੀ -ਅਮਰੀਕੀ ਭਾਈਚਾਰੇ ਨੂੰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਕ ਭਾਰਤੀ ਮੂਲ ਦੇ ਹੋਟਲ ਕਾਰੋਬਾਰੀ ਨੇ ਅਮਰੀਕਾ  ਦੇ ਮਿਸੀਸਿੱਪੀ  ਰਾਜ ਵਿੱਚ ਪ੍ਰਸਿੱਧ ਭਾਰਤੀ ਮੂਲ ਦੇ ਦਿਨੇਸ਼ ਚਾਵਲਾ ਵੱਲੋਂ  ਮੈਮਫਿਸ (ਟੈਨੇਸੀ) ਦੇ ਏਅਰਪੌਰਟ  ਤੋ ਸਾਮਾਨ ਦੇ ਦਾਅਵੇ ਵਾਲੇ ਖੇਤਰ ਵਿੱਚੋਂ ਸਮਾਨ ਚੋਰੀ ਕਰਦਾ ਫੜਿਆਂ ਗਿਆ| ਗ੍ਰੀਨਵੁੱਡ ਚ’ ਸਥਿੱਤ ਚਾਵਲਾ ਹੋਟਲਜ਼ ਦੇ ਸੰਸਥਾਪਕ ਅਤੇ ਸੀਈਓ, ਜਿਸ ਦੇ ਮਿਸੀਸਿੱਪੀ  ਰਾਜ ਚ’ 17 ਹੋਟਲਾਂ ਦਾ ਕਾਰੋਬਾਰੀ ਹੈ। ਪਿਛਲੇ ਐਤਵਾਰ ਨੂੰ ਮੈਮਫਿਸ ਏਅਰਪੋਰਟ ‘ਤੇ ਬੈਗਜ ਕਲੇਮ ਕਨਵੀਅਰ ਬੈਲਟ ਤੋਂ ਸੂਟਕੇਸ ਚੋਰੀ ਕਰਦੇ ਦੇਖਿਆ ਗਿਆ ਸੀ।ਉਹ ਟਰਮੀਨਲ ਤੋਂ ਬਾਹਰ ਚਲਾ ਗਿਆ, ਅਤੇ ਕਿਸੇ ਦਾ ਸੂਟਕੇਸ ਆਪਣੀ ਗੱਡੀ ਵਿੱਚ ਰੱਖ ਲਿਆ, ਫਿਰ ਏਅਰਪੋਰਟ ਵਾਪਸ ਆਇਆ ਅਤੇ ਫਲੋਰਿਡਾ ਲਈ ਇਕ ਫਲਾਈਟ ਵਿੱਚ ਚੜ੍ਹ ਗਿਆ।ਉਸਦੀ ਗੈਰ ਹਾਜ਼ਰੀ ਵਿੱਚ, ਪੁਲਿਸ ਨੇ ਉਸਦੀ ਕਾਰ ਨੂੰ ਜ਼ਬਤ ਕਰ ਲਿਆ, ਇਕ ਦਰਵਾਜ਼ਾ ਖੋਲ੍ਹਿਆ ਅਤੇ ਚੋਰੀ ਕੀਤੇ ਕਈ ਬੈਗ ਖੋਜੇ, ਜਿਨ੍ਹਾਂ ਦੀਆਂ ।ਚੀਜ਼ਾਂ ਹਜ਼ਾਰਾਂ ਡਾਲਰ ਦੀਆਂ ਸਨ।ਮੈਮਫਿਸ ਵਾਪਸ ਪਰਤਣ ‘ਤੇ ਪੁਲਿਸ ਨੇ ਉਸ ਨੂੰ ਜਾਇਦਾਦ ਦੀ ਚੋਰੀ ਦੀ ਧਾਰਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।  ਜਦੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਦਿਨੇਸ਼ ਚਾਵਲਾ ਨੇ ਏਅਰਪੋਰਟ ਤੋਂ ਬੈਗ ਚੋਰੀ ਕਰਨ ਦੀ ਗੱਲ ਮੰਨ ਲਈ।

Install Punjabi Akhbar App

Install
×