ਇਸੇ ਮਹੀਨੇ ਦੀ 26 ਤਾਰੀਖ ਤੋਂ ਅਗਲੇ ਮਹੀਨੇ ਦਿਸੰਬਰ 04 ਤੱਕ ਹੋਣ ਵਾਲੀ ਭਾਰਤ ਅਤੇ ਆਸਟ੍ਰੇਲੀਆਈ ਹਾਕੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਸਤੇ, ਭਾਰਤੀ ਹਾਕੀ ਟੀਮ ਅਤੇ ਪ੍ਰਬੰਧਕਾਂ ਦਾ ਜੱਥਾ ਐਡੀਲੇਡ ਪਹੁੰਚ ਚੁਕਿਆ ਹੈ ਜਿੱਥੇ ਕਿ ਅੰਤਰ-ਰਾਸ਼ਟਰੀ ਹਵਾਈ ਅੱਡੇ ਉਪਰ ਐਡੀਲੇਡ ਸਿੱਖਜ਼ ਹਾਕੀ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸਮੁੱਚੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਐਡੀਲੇਡ ਦੇ ਨਵੇਂ ਤਿਆਰ ਕੀਤੇ ਗਏ ਸਥਾਨਕ ਸਟੇਡੀਅਮ ਵਿਖੇ ਆਸਟ੍ਰੇਲੀਆ (ਕੂਕਾਬਾਰਾ ਟੀਮ) ਅਤੇ ਭਾਰਤ ਦੀਆਂ ਹਾਕੀ ਟੀਮਾਂ ਵਿਚਾਲੇ ਆਉਣ ਵਾਲੀ 26 ਨਵੰਬਰ ਤੋਂ ਇੱਕ ਟੈਸਟ ਸੀਰੀਜ਼ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਕਿ ਦੋਹਾਂ ਦੇਸ਼ਾਂ ਦੀਆਂ ਮੁੱਖ ਹਾਕੀ ਦੀਆਂ ਅੰਤਰ-ਰਾਸ਼ਟਰੀ ਟੀਮਾਂ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣਗੀਆਂ ਅਤੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਨੂੰ ਖੇਡ ਦੌਰਾਨ ਆਪਣੇ ਆਪਣੇ ਜੋਹਰ ਦਿਖਾਉਣਗੀਆਂ।
ਮੈਚਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਪਹਿਲਾ ਮੈਚ: ਸ਼ਨਿਚਰਵਾਰ 26 ਨਵੰਬਰ ਸ਼ਾਮ ਦੇ 4 ਵਜੇ
ਦੂਸਰਾ ਮੈਚ: ਐਤਵਾਰ 27 ਨਵੰਬਰ ਸ਼ਾਮ ਦੇ 4 ਵਜੇ
ਤੀਸਰਾ ਮੈਚ: ਬੁੱਧਵਾਰ 30 ਨਵੰਬਰ ਸ਼ਾਮ ਦੇ 06:30 ਵਜੇ
ਚੌਥਾ ਮੈਚ: ਸ਼ਨਿਚਰਵਾਰ 03 ਦਿਸੰਬਰ ਸ਼ਾਮ ਦੇ 4 ਵਜੇ
ਪੰਜਵਾਂ ਮੈਚ: ਐਤਵਾਰ 04 ਦਿਸੰਬਰ ਸ਼ਾਮ ਦੇ 4 ਵਜੇ
ਇਨ੍ਹਾਂ ਮੈਚਾਂ ਤੋਂ ਪਹਿਲਾਂ ਸਟੇਡੀਅਮ ਵਿਖੇ ਸਭਿਅਕ ਪ੍ਰੋਗਰਾਮ ਵੀ ਹੋਣਗੇ ਜਿਸ ਵਿੱਚ ਕਿ ਪੰਜਾਬੀ ਲੋਕ ਨਾਚ ਭੰਗਣਾ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ ਅਤੇ ਦੋਹਾਂ ਟੀਮਾਂ ਦੇ ਖਿਡਾਰੀਆਂ ਦਾ ਰਸਮੀ ਤੌਰ ਤੇ ਸਵਾਗਤ ਵੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਦੀ ਹਾਕੀ ਦੀ ਟੀਮ ਵਿੱਚ ਬਹੁਤਾਤ ਖਿਡਾਰੀ ਪੰਜਾਬੀ ਹੀ ਹਨ ਅਤੇ ਇਸੇ ਵਾਸਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਅਤੇ ਖਾਸ ਕਰਕੇ ਬੱਚਿਆਂ ਸਮੇਤ ਇਸ ਪ੍ਰਤੀਯੋਗਿਤਾ ਵਿੱਚ ਸ਼ਿਰਕਤ ਕਰਕੇ ਦੋਹਾਂ ਟੀਮਾਂ ਦਾ ਉਤਸਾਹ ਵਧਾਉਣ ਅਤੇ ਹਾਕੀ ਦੀ ਖੇਡ ਦਾ ਆਨੰਦ ਮਾਣਨ।
ਆਨਲਾਈਨ ਟਿਕਟਾਂ ਇਸ ਵੈਬਸਾਈਟ ਉਪਰ ਖਰੀਦੀਆਂ ਜਾ ਸਕਦੀਆਂ ਹਨ।