ਭਾਰਤੀ ਹਾਕੀ ਟੀਮ ਚਾਰ ਟੈਸਟ ਮੈਚ ਖੇਡਣ ਨਿਊਜ਼ੀਲੈਂਡ ਪੁੱਜੀ-2 ਮੈਚ ਕ੍ਰਾਈਸਟਚਰਚ ਤੇ 2 ਨੈਲਸਨ

NZ PIC 29 Sep-2ਭਾਰਤੀ ਹਾਕੀ ਟੀਮ ਨਿਊਜ਼ੀਲੈਂਡ ਦੇ ਵਿਚ ਚਾਰ ਟੈਸਟ ਮੈਚ ਖੇਡਣ ਵਾਸਤੇ ਪੁੱਜ ਗਈ ਹੈ। ਨਿਊਜ਼ੀਲੈਂਡ ਦੀ ‘ਬਲੈਕ ਸਟਿਕਸ’ ਟੀਮ ਜੋ ਕਿ ਵਿਸ਼ਵ-ਵਿਆਪੀ 7ਵਾਂ ਰੈਂਕ ਰੱਖਦੀ ਹੈ ਪਹਿਲੇ ਦੋ ਮੈਚ 6 ਅਤੇ 7 ਅਕਤੂਬਰ ਨੂੰ ਸ਼ਾਮ 7 ਵਜੇ ਨੈਲਸਨ ਵਿਖੇ ਅਤੇ ਅਗਲੇ ਦੋ ਮੈਚ 9 ਅਤੇ 11 ਅਕਤੂਬਰ ਨੂੰ ਸ਼ਾਮ 8 ਵਜੇ ਅਤੇ ਬਾਅਦ ਦੁਪਹਿਰ ਇਕ ਵਜੇ ਕ੍ਰਾਈਸਟਚਰਚ ਵਿਖੇ ਖੇਡੇਗੀ। ਇਸ ਤੋਂ ਇਲਾਵਾ ਵਾਰਮ-ਅੱਪ ਮੈਚ ਆਕਲੈਂਡ ਦੀ ਏ ਟੀਮ ਨਾਲ 2-3 ਅਕਤੂਬਰ ਨੂੰ 1 ਵਜੇ ਨਾਰਥ ਹਾਰਬਰ ਹਾਕੀ ਸਟੇਡੀਅਮ ਵਿਖੇ ਖੇਡੇ ਜਾਣਗੇ। ਵਾਰਮ-ਅਪ ਮੈਚ ਵੇਖਣ ਵਾਸਤੇ ਕੋਈ ਟਿਕਟ ਨਹੀਂ ਹੈ ਜਦ ਕਿ ਅੰਤਰਰਾਸ਼ਟਰੀ ਮੈਚ ਵੇਖਣ ਵਾਸਤੇ ਟਿਕਟ ਖ੍ਰੀਦਣੀ ਹੋਏਗੀ। ਅੱਜ ਹਵਾਈ ਅੱਡੇ ਉਤੇ ਹਾਕੀ ਦੇ ਪ੍ਰੇਮੀਆਂ ਨੇ ਟੀਮ ਦਾ ਸਵਾਗਤ ਕੀਤਾ ਅਤੇ ਤਸਵੀਰਾਂ ਖਿਚਵਾਈਆਂ।