ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਹਾਕੀ ਟੀਮ ਭਾਰਤ ਰਵਾਨਾ

indian hockey

ਸੋਮਵਾਰ ਨੂੰ ਭਾਰਤੀ ਹਾਕੀ ਟੀਮ ਆਸਟਰੇਲੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤ ਰਵਾਨਾ ਹੋ ਗਈ।ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਪਰਥ ਵਿੱਚ ਹੋਏ ਟੈਸਟ ਮੈਚਾਂ ਦੌਰਾਨ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਲੜੀ ਤੇ ਕਬਜ਼ਾ ਕੀਤਾ।ਇਸ ਸੰਬੰਧੀ ਭਾਰਤੀ ਟੀਮ ਦੇ ਕਪਤਾਨ ਸਰਦਾਰ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਆਸਟਰੇਲੀਆ ਦੌਰਾ ਬੇਹੱਦ ਸਫਲ ਰਿਹਾ ।ਉਹਨਾਂ ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਦਿੰਦਿਆਂ ਕਿਹਾ ਕਿ ਭਾਰਤੀ ਟੀਮ ਨੇ ਸਾਰੇ ਮੈਚਾਂ ਵਿੱਚ ਹਮਲਾਵਰ ਨੀਤੀ ਤੇ ਵਧੀਆ ਤਾਲਮੇਲ ਨਾਲ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਜਿੱੱਤ ਭਾਰਤ ਦੀ ਝੋਲੀ ਪਈ।ਭਾਰਤੀ ਕਪਤਾਨ ਨੇ ਪਰਥ ਵਿੱਚ ਵਸਦੇ ਸਮੂਹ ਪੰਜਾਬੀਆਂ ਵਲੋਂ ਹਾਕੀ ਮੁਕਾਬਲਿਆਂ ਦੌਰਾਨ ਕੀਤੀ ਹੱਲਾਸ਼ੇਰੀ ਤੇ ਸਮਰਥਨ ਦਾ ਵੀ ਧੰਨਵਾਦ ਕੀਤਾ।ਭਾਰਤੀ ਹਾਕੀ ਟੀਮ ਦੇ ਸਵਾਗਤ ਤੇ ਪ੍ਰਾਹੁਣਚਾਰੀ ਵਿੱਚ ਸੂਬਾ ਸਿੰਘ ਸਰਾਏ ਤੇ ਜਸਵੀਰ ਸਿੰਘ ਭੁੱਲਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਵਿਸ਼ਵ ਚੈਪੀਅਨ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ ਤੇ ਭਾਰਤ ਪਹੁੰਚਣ ਉਪਰੰਤ ਖਿਡਾਰੀ ਚੈਂਪੀਅਨ ਟਰਾਫੀ ਲਈ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਭਾਗ ਲੈਣਗੇ।

(ਮੈਲਬੋਰਨ,ਮਨਦੀਪ ਸਿੰਘ ਸੈਣੀ)

Install Punjabi Akhbar App

Install
×