ਭਾਰਤੀ ਹਾਕੀ ਟੀਮ ਗੁਰੂਦੁਆਰਾ ਸਾਹਿਬ ਕੈਨਿੰਙਵੇਲ,ਪਰਥ ਵਿਖੇ, ਨਤਮਸਤਕ ਹੋਈ

DSCN2680
ਬੀਤੇ ਕੱਲ੍ਹ ਭਾਰਤੀ ਹਾਕੀ ਟੀਮ ਗੁਰੂਦੁਆਰਾ ਸਾਹਿਬ ਕੈਨਿੰਙਵੇਲ,ਪਰਥ ਵਿਖੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ਾਮ ਦੇ ਦੀਵਾਨ ਵਿੱਚ ਨਤਮਸਤਕ ਹੋਈ । ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਵਿੱਚ , ਟੈਸਟ ਮੈਚ ਲੜੀ ਖੇਡਣ ਆਈ ਹੋਈ ਹੈ । ਪਿਛਲੇ ਦਿਨੀਂ ਪਰਥ ਹਾਕੀ ਸਟੇਡੀਅਮ ਵਿੱਚ ਹਇੇ ਇੱਕ ਮੈਚ ਦੋਰਾਨ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਹਾਕੀ ਦੀ ਟੀਮ ਨੂੰ ਭਾਰਤੀ ਹਾਕੀ ਟੀਮ ਨੇ 2-1 ਨਾਲ ਹਰਾਅ ਕੇ ਟੈਸਟ ਮੈਚ ਲੜੀ ਵਿੱਚ 1-1 ਦੀ ਬਰਾਬਰੀ ਹਾਸਲ ਕਰ ਲਈ ਹੈ ।
ਗੁਰੂਦੁਆਰਾ ਸਾਹਿਬ ਕੈਨਿਙਵੇਲ ਵਿਖੇ ਪਹੁੰਚਣ ਤੇ ਸਿੱਖ ਐਸੋਸੀਏਸ਼ਨ ਵੈਸਟਰਨ ਅਸਟ੍ਰੇਲੀਆ ਦੇ ਮੀਤ ਪ੍ਰਧਾਨ ਸ: ਸਤਿੰਦਰ ਸਿੰਘ ਸਮਰਾ , ਸੁਖਦੇਵ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਹਾਕੀ ਟੀਮ ਨੂੰ ਜੀ ਆਇਆਂ ਕਿਹਾ ਗਿਆ । ਇਸ ਉਪਰੰਤ ਦਰਬਾਰ ਸਾਹਿਬ ਵਿੱਚ ਭਾਰਤੀ ਹਾਕੀ ਟੀਮ ਦੇ ਵਾਈਸ ਕਪਤਾਨ ਸ: ਗੁਰਬਾਜ ਸਿੰਘ ਨੂੰ , ਸਿੱਖ ਐਸੋਸੀਏਸ਼ਨ ਵੈਸਟਰਨ ਅਸਟ੍ਰੇਲੀਆ ਦੇ ਪ੍ਰਧਾਨ ਸ: ਦੀਦਾਰ ਸਿੰਘ ਚੀਮਾ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ । ਸੈਕਟਰੀ ਅਮਰਜੀਤ ਸਿੰਘ ਪਾਬਲਾ ਵੱਲੋਂ ਸੰਗਤਾਂ ਨੂੰ ਟੀਮ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਟੀਮ ਦੇ ਅਗਲੇਰੇ ਮੈਚਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ।
ਅਖੀਰ ਵਿੱਚ ਟੀਮ ਦੇ ਖਿਡਾਰੀਆਂ ਵੱਲੋਂ ਖੇਡ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ ਗਈ ।ਭਾਰਤੀ ਹਾਕੀ ਟੀਮ ਦੇ ਆਸਟ੍ਰੇਲੀਅਨ ਹਾਕੀ ਟੀਮ ਨਾਲ ਦੋ ਹੋਰ ਮੈਚ ਸ਼ਨੀਵਾਰ 8 ਨਵੰਬਰ  ਅਤੇ ਐਤਵਾਰ 9 ਨਵੰਬਰ ਨੂੰ ਪਰਥ ਹਾਕੀ ਸਟੇਡੀਅਮ , ਬੈਂਨਟਲੀ ਵਿੱਚ ਸ਼ਾਮ ਨੂੰ 7:00 ਵਜੇ ਹੋਣਗੇ ।
-ਹਰਲਾਲ ਸਿੰਘ

Install Punjabi Akhbar App

Install
×