ਭਾਰਤੀ ਹਾਈ ਕਮਿਸ਼ਨ ਵਲਿੰਗਟਨ ਵੱਲੋਂ ਭਾਰਤੀਆਂ ਨੂੰ ਜਾਅਲੀ ਕਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ

ਭਾਰਤੀ ਹਾਈ ਕਮਿਸ਼ਨ ਵਲਿੰਗਟਨ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਨਿਊਜ਼ੀਲੈਂਡ ਵਸਦੇ ਸਾਰੇ ਭਾਰਤੀਆਂ ਨੂੰ ਜਾਅਲੀ ਟੈਲੀਫੋਨ ਕਾਲਾਂ ਜੋ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਂਅ ਹੇਠ ਆ ਰਹੀਆਂ ਹਨ, ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਹ ਕਾਲਾਂ ਧੋਖੇਬਾਜ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਭਾਰਤੀ ਲੋਕਾਂ ਨੂੰ ਇਹ ਡਰਾਵਾ ਦੇ ਦਿੱਤਾ ਜਾਂਦਾ ਹੈ ਕਿ ਜੇਕਰ ਤੁਸੀਂ ਜਲਦੀ ਤੋਂ ਜਲਦੀ ਬਣਦੇ ਪੈਸੇ ਵਾਪਿਸ ਜਮ੍ਹਾ ਨਾ ਕਰਵਾਏ ਤਾਂ ਤੁਹਾਨੂੰ ਇੰਡੀਆ ਡਿਪੋਰਟ ਕਰ ਦਿੱਤਾ ਜਾਵੇਗਾ। ਬਹੁਤ ਸਾਰੇ ਲੋਕ ਇਸ ਤਰ੍ਹਾਂ ਠਗੇ ਜਾ ਚੁੱਕੇ ਹਨ। ਇਸ  ਤਰ੍ਹਾਂ ਦੀਆਂ ਕਾਲਾਂ ਆਉਣ ‘ਤੇ ਤੁਰੰਤ ਪੁਲਿਸ ਨੂੰ ਦੱਸਣ ਲਈ ਕਿਹਾ ਗਿਆ ਹੈ।

Install Punjabi Akhbar App

Install
×