ਉੱਜਵਲ ਯੋਜਨਾ ਤਹਿਤ 3 ਮਹੀਨਿਆਂ ਲਈ ਮੁਫ਼ਤ ਸਿਲੰਡਰ -ਸਰਕਾਰ ਨੇ ਕੀਤੇ ਵੱਡੇ ਐਲਾਨ

ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥਾ) – ਸਰਕਾਰ ਨੇ ਕੋਰੋਨਾਵਾਇਰਸ ਦੇ ਖਤਰੇ ਵਿਚਕਾਰ ਲੋੜਵੰਦਾਂ ਲਈ 1.70 ਹਜ਼ਾਰ ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਇਸ ਤਹਿਤ ਕਿਹਾ ਹੈ ਕਿ ਖੁਰਾਕ ਤੇ ਨਕਦ ਟਰਾਂਸਫਰ ਦੋਵੇਂ ਦਿੱਤਾ ਜਾਵੇਗਾ। 80 ਕਰੋੜ ਗਰੀਬ ਲੋਕਾਂ ਲਈ ਭੋਜਨ ਦੀ ਵਿਵਸਥਾ ਕੀਤੀ ਜਾਵੇਗੀ। 5 ਕਿਲੋ ਕਣਕ ਤੇ ਚਾਵਲ ਤਿੰਨ ਮਹੀਨੇ ਤੱਕ ਮਿਲਣਗੇ। ਇਸ ਤੋਂ ਇਲਾਵਾ ਇਕ ਕਿਲੋ ਦਾਲ ਦੀ ਵੀ ਦਿੱਤੀ ਜਾਵੇਗੀ। ਉਜਵਲਾ ਯੋਜਨਾ ਤਹਿਤ 8 ਕਰੋੜ ਮਹਿਲਾਵਾਂ ਨੂੰ 3 ਮਹੀਨੇ ਲਈ ਫਰੀ ਸਿਲੰਡਰ ਗੈਸ ਮਿਲਣਗੇ। ਮਨਰੇਗਾ ਤਹਿਤ ਮਜ਼ਦੂਰੀ ਨੂੰ ਵਧਾ ਕੇ 182 ਤੋਂ 202 ਰੁਪਏ ਕਰ ਦਿੱਤਾ ਗਿਆ ਹੈ। 20 ਕਰੋੜ ਮਹਿਲਾ ਜਨਧਨ ਖਾਤਿਆਂ ਵਿਚ ਅਗਲੇ ਤਿੰਨ ਮਹੀਨੇ ਤੱਕ 500 ਰੁਪਏ ਹਰ ਮਹੀਨੇ ਪੈਣਗੇ। ਮੈਡੀਕਲ ਸਟਾਫ ਨੂੰ 50 ਲੱਖ ਦਾ ਮੈਡੀਕਲ ਇੰਸ਼ੋਰੈਂਸ ਮਿਲੇਗਾ।

ਧੰਨਵਾਦ ਸਹਿਤ (ਅਜੀਤ)