ਨਿਊਜ਼ੀਲੈਂਡ ਮਹਿਲਾ ਕਬੱਡੀ ਮੈਚਾਂ ਵਿਚ ਇਸ ਵਾਰ ਫਿਰ ਭਾਰਤੀ ਕੁੜੀਆਂ ਨੇ ਬਾਜ਼ੀ ਮਾਰੀ

NZ PIC  12  April-2ਅੱਜ ਇਥੇ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਅੱਜ ਨਿਊਜ਼ੀਲੈਂਡ ਵੋਮੈਨ ਕਬੱਡੀ ਫੈਡਰੇਸ਼ਨ ਵੱਲੋਂ ਭਾਰਤੀ ਕੁੜੀਆਂ ਅਤੇ ਨਿਊਜ਼ੀਲੈਂਡ ਕੁੜੀਆਂ ਦੇ ਕਬੱਡੀ ਮੈਚ ਕਰਵਾਏ ਗਏ। ਕਬੱਡੀ ਪ੍ਰੋਮੋਟਰ ਸ. ਤਾਰਾ ਸਿੰਘ ਬੈਂਸ ਦੇ ਸੱਦੇ ਉਤੇ ਭਾਰਤੀ ਕੁੜੀਆਂ ਆਪਣੇ ਕੋਚ ਕੁਲਵਿੰਦਰ ਸਿੰਘ ਦੇ ਨਾਲ ਇਥੇ ਬੀਤੇ ਚਾਰ ਹਫਤਿਆਂ ਤੋਂ ਪਹੁੰਚੀਆਂ ਹੋਈਆਂ ਹਨ। ਪਹਿਲਾ ਮੈਚ ਇੰਡੀਆ-ਬੀ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਕੇ ਆਪਣੇ ਨਾਂਅ ਕੀਤਾ। ਇਸ ਤੋਂ ਬਾਅਦ ਇੰਡੀਆ ਏ ਸੀਨੀਅਰ ਟੀਮ ਦਾ ਮੈਚ ਨਿਊਜ਼ੀਲੈਂਡ ਦੀ ਸੀਨੀਅਰ ਟੀਮ ਦੇ ਨਾਲ ਹੋਇਆ ਜੋ ਕਿ ਭਾਰਤੀ ਕੁੜੀਆਂ ਨੇ ਬਾਖੂਬੀ ਆਪਣੇ ਨਾਂਅ ਕਰ ਲਿਆ। ਕੁੜੀਆਂ ਦੀ ਹੌਂਸਲਾ ਅਫ਼ਜਾਈ ਲਈ ਪੰਜ-ਆਬ ਸਪੋਰਟਸ ਕਲੱਬ ਦੇ ਸੱਦੇ ਉਤੇ ਪਹੁੰਚੇ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਅਤੇ ਰਣਜੀਤ ਰਾਣਾ ਵੀ ਖੇਡ ਮੈਦਾਨ ਵਿਚ ਪਹੁੰਚੇ। ਸਰਬਜੀਤ ਚੀਮਾ ਨੇ ਇਕ ਧਾਰਮਿਕ ਗੀਤ ਅਤੇ ਇਕ ਕਬੱਡੀ ਦਾ ਗੀਤ ਗਾ ਕੇ ਰੌਣਕ ਲਗਾਈ। ਅਗਲੇ ਸਾਲ ਤੱਕ ਉਨ੍ਹਾਂ ਭਾਰਤੀ ਕੁੜੀਆਂ ਦੇ ਉਤੇ ਇਕ ਗੀਤ ਗਾਉਣ ਅਤੇ ਫਿਲਮਾਉਣ ਦਾ ਵੀ ਦਾਅਦਾ ਕੀਤਾ। ਕਬੱਡੀ ਮੈਚ ਦੇ ਪ੍ਰੋਮੋਟਰ ਅਮਰੀਕ ਸਿੰਘ ਸੰਘਾ, ਦਲਬੀਰ ਸਿੰਘ ਲਸਾੜਾ, ਸ. ਖੜਗ ਸਿੰਘ, ਸ. ਸੁਰਦਿੰਰ ਸਿੰਘ ਯੂ.ਐਸ.ਏ, ਦਲਜੀਤ ਸਿੰਘ ਸਿੱਧੂ, ਦਲਬੀਰ ਸਿੰਘ ਪੁੱਕੀਕੁਈ, ਅਵਤਾਰ ਸਿੰਘ ਤਾਰੀ, ਕੁਲਬੀਰ ਸਿੰਘ, ਤੀਰਥ ਸਿੰਘ ਅਟਵਾਲ, ਜਿੰਦਰ ਚਮਿਆਰਾ, ਹਰਵਿੰਦਰ ਸਿੰਘ ਡੈਨੀ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ। ਅਮਰੀਕਾ ਤੋਂ ਪਹੁੰਚੇ ਸ. ਸੁਰਿੰਦਰ ਸਿੰਘ ਨੇ 1000 ਅਮਰੀਕੀ ਡਾਲਰ ਕਬੱਡੀ ਕੁੜੀਆਂ ਲਈ ਦਿੱਤੇ। ਮੈਂਬਰ ਪਾਰਲੀਮੈਂਟ ਡਾ. ਪਰਮਜੀਤ ਪਰਮਾਰ ਵੀ ਭਾਰਤੀ ਕੁੜੀਆਂ ਦੇ ਕਬੱਡੀ ਮੈਚ ਵੇਖਣ ਪਹੁੰਚੇ ਅਤੇ ਉਨ੍ਹੰਾਂ ਸੰਬੋਧਨ ਹੁੰਦਿਆ ਭਾਰਤੀ ਕੁੜੀਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ।