ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਉਚਾਈ ‘ਤੇ

ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਅੱਠ ਮਈ ਨੂੰ ਖਤਮ ਹਫਤੇ ‘ਚ 26.24 ਕਰੋੜ ਡਾਲਰ ਤੋਂ ਵੱਧ ਕੇ ਹੁਣ ਤੱਕ ਨਵੀਂ ਉਚਾਈ 352.131 ਅਰਬ ਡਾਲਰ ‘ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਿਕ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 7.26 ਡਾਲਰ ਤੋਂ ਵੱਧ ਕੇ 351.87 ਅਰਬ ਡਾਲਰ ਹੋ ਗਿਆ। ਹਫਤੇ ‘ਚ ਵਿਦੇਸ਼ੀ ਮੁਦਰਾ ਸੰਪਤੀ 26.27 ਕਰੋੜ ਡਾਲਰ ਵੱਧ ਕੇ 327.415 ਅਰਬ ਡਾਲਰ ਹੋ ਗਈ। ਇਸ ਦੌਰਾਨ ਸੋਨਾ ਭੰਡਾਰ 19.335 ਅਰਬ ਡਾਲਰ ‘ਤੇ ਹੀ ਰਿਹਾ। ਵਿਸ਼ੇਸ਼ ਨਿਕਾਸੀ ਅਧਿਕਾਰ ਦੋ ਲੱਖ ਡਾਲਰ ਘੱਟ ਕੇ 49062 ਅਰਬ ਡਾਲਰ ਰਹੇ।

Install Punjabi Akhbar App

Install
×