ਮੈਲਬੌਰਨ ਵਿਚ ਭਾਰਤੀ ਫਿਲਮ ਉਤਸਵ 11 ਤੋਂ 21 ਅਗਸਤ ਤੱਕ: `ਅੰਗਰੇਜ਼` ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਮੌਕੇ ਹਾਜ਼ਰ ਹੋਣਗੇ ਅਮਰਿੰਦਰ ਗਿੱੱਲ

angrej

ਵਿਕਟੋਰੀਆ ਸਰਕਾਰ ਦੇ ਸਹਿਯੋਗ ਨਾਲ ਫਿਲਮ ਵਿਕਟੋਰੀਆ ਆਸਟ੍ਰੇਲੀਆ ਵੱਲੋਂ  ਮੈਲਬੌਰਨ ਵਿਖੇ 11 ਤੋਂ 21 ਅਗਸਤ 2016 ਤੱਕ ਭਾਰਤੀ ਫਿਲਮ ਮੇਲਾ ਮਨਾਇਆ ਜਾ ਰਿਹਾ ਹੈ । 11 ਅਗਸਤ ਨੂੰ ਸ਼ੁਰੂ ਹੋਣ ਵਾਲੇ ਇਸ ਫਿਲਮੀ ਮੇਲੇ ਵਿਚ ਬਾਲੀਵੁੱਡ ਕਲਾਕਾਰ ਰਿਸ਼ੀ ਕਪੂਰ,ਵਿੱਦਿਆ ਬਾਲਨ,ਮਲਾਇਕਾ ਅਰੋੜਾ ਖਾਨ,ਰਿਚਾ ਚੱਢਾ,ਰਾਧਿਕਾ ਆਪਟੇ,ਸ਼੍ਰੀਜਿਤ ਮੁਖਰਜੀ,ਰਿਤੂਪੂਰਨਾ ਸੇਨ ਗੁਪਤਾ ਸਮੇਤ ਬਾਲੀਵੁੱਡ ਜਗਤ ਦੀਆਂ ਪ੍ਰਸਿੱਧ ਹਸਤੀਆਂ ਪਹੁੰਚ ਰਹੀਆਂ ਹਨ । ਇਸ ਮੇਲੇ ਵਿੱਚ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਬਣੀਆਂ ਤਕਰੀਬਨ 50 ਫਿਲਮਾਂ ਅਤੇ ਲਘੂ ਫਿਲਮਾਂ ਵੀ ਵਿਖਾਈਆਂ ਜਾਣਗੀਆਂ ।ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮੇ ਵਿੱਚ ਨਵੇਂ ਮੁਕਾਮ ਹਾਸਲ ਕਰਨ ਵਾਲੀ ਸੁਪਰਹਿੱਟ ਪੰਜਾਬੀ ਫਿਲਮ `ਅੰਗਰੇਜ਼` ਵਿਸ਼ੇਸ਼ ਤੌਰ ਤੇ ਇਸ ਮੇਲੇ ਵਿੱਚ ਵਿਖਾਈ ਜਾਵੇਗੀ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਇਸ ਮੌਕੇ ਹਾਜ਼ਰੀ ਭਰਨਗੇ।12 ਅਗਸਤ ਨੂੰ ਐਵਾਰਡਸ ਨਾਈਟ ਵਿੱਚ ਭਾਰਤੀ ਅਤੇ ਆਸਟ੍ਰੇਲੀਆਈ ਜੱਜਾਂ ਦੇ ਪੈਨਲ ਦੁਆਰਾ ਨਾਮਜ਼ਦ ਕਲਾਕਾਰਾਂ ਵਿੱਚੋਂ ਸਰਵੋਤਮ ਅਦਾਕਾਰ,ਅਦਾਕਾਰਾ,ਨਿਰਦੇਸ਼ਕ ,ਬਿਹਤਰੀਨ ਫਿਲਮ ਸਮੇਤ ਵੱਖ ਵੱਖ ਸ਼ਰੇਣੀਆਂ ਵਿੱਚ ਐਵਾਰਡ ਦਿੱਤੇ ਜਾਣਗੇ।13 ਅਗਸਤ ਨੂੰ ਭਾਰਤ ਦਾ ਅਜ਼ਾਦੀ ਦਿਵਸ ਵੀ ਮੈਲਬੌਰਨ ਦੇ ਫੈਡਰੇਸ਼ਨ ਸੁਕੇਅਰ ਤੇ ਮਨਾਇਆ ਜਾ ਰਿਹਾ ਹੈ ਜਿਸ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਸ਼ਿਰਕਤ ਕਰਨਗੀਆਂ ਅਤੇ ਬਾਲੀਵੁੱਡ ਡਾਂਸ ਵੀ ਦਰਸ਼ਕਾਂ ਦੇ ਲਈ ਵਿਸ਼ੇਸ ਤੌਰ ਤੇ ਆਯੋਜਿਤ ਕੀਤੇ ਜਾ ਰਹੇ ਹਨ।

(ਮੈਲਬੌਰਨ, ਮਨਦੀਪ ਸਿੰਘ ਸੈਣੀ)

mandeepsaini@live.in

Install Punjabi Akhbar App

Install
×