ਉਟਾਵਾ ਦੇ ਭਾਰਤੀ ਸਫ਼ਾਰਤਖ਼ਾਨੇ ਵਿਖੇ ਕਿਸਾਨ ਪੱਖੀ ਰੋਸ ਮੁਜ਼ਾਹਰਾ, ਟੋਰਾਂਟੋ ਤੇ ਮਾਂਟਰੀਅਲ ਤੋਂ ਪਹੁੰਚੇ ਮੁਜ਼ਾਹਰਾਕਾਰੀ

ਨਿਊਯਾਰਕ/ ਟੋਰਾਟੋ  5 ਦਸੰਬਰ —ਅੱਜ ਉਟਾਵਾ ਕੈਨੇਡਾ ਵਿਖੇ ਭਾਰਤੀ ਸਫਾਰਤਖਾਨੇ ਅੱਗੇ ਕਿਸਾਨ ਪੱਖੀ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਉਲੀਕੇ ਗਏ ਰੋਸ ਮੁਜ਼ਾਹਰੇ ਦੇ ਸੰਦਰਭ ਵਿੱਚ ਮੁਜ਼ਾਹਰਾਕਾਰੀ ਪਹੁੰਚੇ ਸਨ । ਮੁਜ਼ਾਹਰਾਕਾਰੀਆਂ ਵੱਲੋਂ ਅੱਜ ਭਾਰਤੀ ਸਫ਼ਾਰਤਖ਼ਾਨੇ ਅੱਗੇ ਹੋਏ ਰੋਸ ਮੁਜ਼ਾਹਰੇ ਵਿੱਚ ਕਿਸਾਨੀ ਸੰਘਰਸ਼ ਅਤੇ ਪੰਜਾਬ ਦੀ ਹੋਂਦ ਨਾਲ ਸੰਬੰਧਤ ਕੁੱਝ ਮਾਮਲਿਆਂ ਤੇ ਗੱਲਬਾਤ ਕੀਤੀ ਗਈ ਹੈ।

ਇਸ ਮੁਜ਼ਾਹਰੇ ਵਿੱਚ ਵਿੱਚ ਫੋਨ ਰਾਹੀਂ ਲਖਾ ਸਿਧਾਣਾ ਤੇ ਦੀਪ ਸਿੱਧੂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ ਹਨ। ਇਸਤੋਂ ਇਲਾਵਾ ਲੋਕਲ ਪੱਧਰ ਦੇ ਨੁਮਾਇੰਦਿਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਹਨ। ਸਾਰਿਆਂ ਨੇ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਲਈ ਅੱਗੇ ਆਵੇ।

Install Punjabi Akhbar App

Install
×