ਟੋਰਾਟੋ ਕੈਨੇਡਾ ਦੇ ਇਕ ਭਾਰਤੀ ਮੂਲ ਦੇ ਪਰਿਵਾਰ ਉੱਤੈ ਉਨਟਾਰੀਓ ਸਰਕਾਰ ਨਾਲ ਕਰੋੜਾਂ ਡਾਲਰਾਂ ਦੀ ਠੱਗੀ ਕਰਨ ਦੇ ਦੋਸ਼

ਨਿਊਯਾਰਕ/ ਟੋਰਾਟੋ — ਬੀਤੇਂ ਦਿਨ ਟੋਰਾਂਟੋ ਕੈਨੇਡਾ  ਦਾ ਇਕ ਭਾਰਤੀ ਮੂਲ ਦਾ ਜੋੜਾ ਜੋ ੳਨਟਾਰੀਓ ਗੋਰਮਿੰਟ ਕੰਪਿਊਟਰ ਸਪੈਸ਼ਲਿਸਟ ਸਨ ਉਹ ਅਤੇ ਉਨ੍ਹਾਂ ਦੇ ਦੋ ਬਾਲਗ ਬੇਟੇ, ਜਿੰਨ੍ਹਾਂ ਸਾਰਿਆਂ ਨੇ ਓਨਟਾਰੀਓ ਦੇ ਕੰਪਿਊਟਰ ਮਾਹਰ ਵਜੋਂ ਕੰਮ ਕੀਤਾ ਸੀ, ਤੇ ਦੋਸ਼ ਹੈ ਕਿ ਉਨਾਂ ਨੇ ਕੋਵਿਡ -19 ਰਾਹਤ ਫੰਡਾਂ ਵਿੱਚ 11 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਹੈ ਇਹ ਦੋਸ਼ ਉਨਾਂ ਤੇ ਲੱਗੇ ਹਨ।ਓਨਟਾਰੀਓ ਸੁਪੀਰੀਅਰ ਕੋਰਟ ਵਿਚ ਦਾਇਰ ਕੀਤੇ ਦਸਤਾਵੇਜ਼ਾਂ ਅਨੁਸਾਰ, ਸੰਜੇ ਮਦਾਨ, ਸ਼ਾਲਿਨੀ ਮਦਾਨ, ਉਨ੍ਹਾਂ ਦੇ ਬੇਟੇ ਚਿੰਮਯਾ ਮਦਾਨ ਅਤੇ ਉੱਜਵਲ ਮਦਾਨ ਅਤੇ ਉਨ੍ਹਾਂ ਦੇ ਸਾਥੀ ਵਿਧਾਨ ਸਿੰਘ ਨੇ ਲੱਖਾਂ ਡਾਲਰ ਦੀ ਹੇਰਾਫੇਰੀ ਕੀਤੀ ਹੈ।  ਕਰੋਨਾ -19 ਰਾਹਤ ਫੰਡਾਂ ਵਿੱਚ ਇਸ ਕੋਰੋਨਾ ਮਹਾਂਮਾਰੀ ਦੌਰਾਨ ਇੰਨੇ ਵੱਡੇ ਦੋਸ਼ ਲੱਗਣੇ ਵਾਕਿਆ ਹੀ ਬਹੁਤ  ਸ਼ਰਮਨਾਕ ਹਨ।

Install Punjabi Akhbar App

Install
×