ਵਾਧੂ ਮਾਤਰਾ ਚ ਹੈਰੋਈਨ ਲੈਣ ਤੇ ਨਿਊਯਾਰਕ ਚ’ ਭਾਰਤੀ ਮੂਲ ਦੇ ਡਾਕਟਰ ਦੀ ਮੋਤ 

IMG_1405

ਨਿਊਯਾਰਕ -ਬੀਤੇ ਦਿਨ  ਨਿਊਯਾਰਕ ਚ’ ਇਕ ਭਾਰਤੀ ਮੂਲ ਦੇ( 51) ਸਾਲਾ ਡਾਕਟਰ ਰਾਵਿਦਰਾ ਰਾਜਮਨੇ ਆਪਣੇ ਘਰ ਅੰਦਰ ਹੀ ਮਿਤਕ ਪਾਇਆ ਗਿਆ। ਪਾਪਤ ਜਾਣਕਾਰੀ ਅਨੁਸਾਰ ਡਾਕਟਰ ਨਿਊਯਾਰਕ ਦੇ ਬਰੁਕਲਿਨ ਿੲਲਾਕੇ ਦੇ ਹਸਪਤਾਲ ਵਿਖੇ ਨੋਕਰੀ ਕਰਦਾ ਸੀ ਅਤੇ ਉਹ ਦੋ ਦਿਨ ਤੋਂ ਬਿਨਾ ਕਾਰਨ ਦੱਸੇ ਆਪਣੀ ਡਿਊਟੀ ਤੇ ਨਹੀਂ ਗਿਆ ਉਸ ਨਾਲ ਕੰਮ ਕਰਨ ਵਾਲੇ ਸਟਾਫ਼ ਮੈਂਬਰ ਜਦੋਂ ਉਸ ਦੇ ਅਪਾਰਟਮੈਟ ਚ’ ਦੇਖਣ ਲਈ ਗਏ ਤਾ ਅੰਦਰੋ ਦਰਵਾਜਾ ਬੰਦ ਸੀ ਉਹਨਾ ਵਲੋ ਅਪਾਰਟਮੈਟ ਦੀ ਰਿਪੇਅਰ ਕਰਨ ਵਾਲੇ ਵਰਕਰ ਦੀ ਮਦਦ ਨਾਲ ਦਰਵਾਜ਼ਾ ਖੁਲਵਾਇਆ,ਜਦੋਂ ਦੇਖਿਆਂ ਤਾਂ ਉਹ ਆਪਣੇ ਡਰਾਇਗ ਰੂਮ ਚ’ ਮਰਿਆ ਪਾਇਆ ਗਿਆ ਅਤੇ ਪੁਲਿਸ ਨੂੰ ਸੂਚਿਤ ਕਰਨ ਤੇ ਉਸ ਦੇ ਟੇਬਲ ਤੇ ਕੁਝ ਮਾਤਰਾ ਚ ਹੈਰੋਈਨ ਵੀ ਮਿਲੀ ਮੈਡੀਕਲ ਮਾਹਿਰ ਡਾਕਟਰਾਂ ਵਲੋ ਨਿਰੀਖਣ ਕਰਨ ਤੇ ਉਸ ਦੀ ਮੋਤ ਦਾ ਕਾਰਨ ਵਾਂਧੂ ਮਾਤਰਾ ਚ ਹੈਰੋਈਨ ਲੈਣ ਕਾਰਨ ਉਸ ਦੀ ਮੋਤ ਦਾ ਕਾਰਨ ਦਸਿਆਂ ਹੈ।