ਨਿਊਜ਼ੀਲੈਂਡ ‘ਚ ਭਾਰਤੀ ਡੇਅਰੀ ਸ਼ਾਪ ਮਾਲਕ ਦੇ ਕਤਲ ਸਬੰਧੀ ਆਖਰੀ ਸੁਣਵਾਈ ਅਗਲੇ ਹਫਤੇ- ਜਿਊਰੀ ਕਰੇਗੀ ਫੈਸਲਾ

ਬੀਤੀ 10 ਜੂਨ ਨੂੰ ਵੈਸਟ ਆਕਲੈਂਡ ਦੇ ਵਿਚ ਡੇਅਰੀ ਉਤੇ ਕਤਲ ਕਰ ਦਿੱਤੇ ਗਏ ਇਕ ਭਾਰਤੀ ਅਰੁਣ ਕੁਮਾਰ (57) ਦੇ ਸਬੰਧ ਵਿਚ ਚੱਲ ਰਹੇ ਕੇਸ ਦੀ ਸੁਣਵਾਈ ਅਗਲੇ ਹਫਤੇ ਸ਼ੁਰੂ ਹੋਵੇਗੀ। ਇਸ ਸਬੰਧ ਦੇ ਵਿਚ ਪੁਲਿਸ ਨੇ ਇਕ 14 ਸਾਲਾ ਮੁੰਡੇ ਕਾਤਿਲ ਵੱਜੋਂ ਅਤੇ ਇਕ 13 ਸਾਲਾ ਮੁੰਡੇ ਨੂੰ ਗੈਰ ਇਰਾਦਾ ਕਾਤਿਲ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਸੀ ਪਰ ਇਨ੍ਹਾਂ ਨੇ ਆਪਣੇ ਆਪ ਨੂੰ ਬੇਦੋਸ਼ ਦੱਸ ਦਿੱਤਾ ਸੀ ਅਤੇ ਅਦਾਲਤੀ ਕੇਸ ਜਾਰੀ ਰਿਹਾ। 12 ਮੈਂਬਰੀ ਜਿਊਰੀ ਨੇ ਇਸ ਸਾਰੇ ਮਾਮਲੇ ਦੀ ਬੀਤੇ ਕਈ ਹਫਤਿਆਂ ਤੋਂ ਸੁਣਵਾਈ ਸੁਣ ਲਈ ਹੈ ਅਤੇ ਹੁਣ ਫੈਸਲੇ ਦੀ ਘੜੀ ਅਗਲੇ ਸੋਮਵਾਰ ਹੋਵੇਗੀ ਜਦੋਂ ਜਿਊਰੀ ਕਾਤਿਲਾਂ ਬਾਰੇ ਫੈਸਲਾ ਕਰੇਗੀ ਅਤੇ ਸਜ਼ਾ ਸੁਣਾਏਗੀ। 14 ਸਾਲਾ ਮੁੰਡੇ ਦੇ ਵਕੀਲ ਨੇ ਤਰਕ ਦਿੱਤਾ ਹੋਇਆ ਹੈ ਕਿ ਉਹ ਆਪਣਾ ਬਚਾਅ ਕਰ ਰਿਹਾ ਸੀ ਜਦੋਂ ਉਸਨੇ ਅਰੁਣ ਕੁਮਾਰ ਨੂੰ ਜ਼ਖਮੀ ਕੀਤਾ।