ਭਾਰਤੀ ਕ੍ਰਿਕਟ ਟੀਮ ਨੂੰ ਸਿਡਨੀ ਦੇ ਕ੍ਰਿਕਟ ਮੈਦਾਨ ਵਿੱਚ ਸੁਣਨੇ ਪਏ ਅਪਮਾਨ ਜਨਕ ਸ਼ਬਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਭਾਰਤ ਅਤੇ ਆਸਟ੍ਰੇਲੀਆ ਵਿਚਲੇ ਤੀਸਰੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਦੇ ਮੈਬਰਾਂ ਨੂੰ ਸਿਡਨੀ ਦੇ ਕ੍ਰਿਕਟ ਗ੍ਰਾਊਂਡ ਵਿੱਚ ਕੁੱਝ ਲੋਕਾਂ ਦੇ ਇੱਕ ਸਮੂਹ ਵੱਲੋਂ ਭੱਦੀ ਸ਼ਬਦਾਵਲੀ ਅਤੇ ਅਪਮਾਨਜਨਕ ਟਿੱਪਣੀਆਂ ਸੁਣਨੀਆਂ ਪਈਆਂ ਜਿਸ ਦੀ ਟੀਮ ਅਤੇ ਭਾਰਤੀ ਅਧਿਕਾਰੀਆਂ ਵੱਲੋਂ ਨਿੰਦਾ ਕੀਤਾ ਜਾ ਰਹੀ ਹੈ। ਭਾਰਤੀ ਕਪਤਾਨ ਅਜਿੰਕਾ ਰਾਹਨੇ ਅਤੇ ਹੋਰ ਸੀਨੀਅਰ ਖਿਡਾਰੀਆਂ ਨੇ ਇਸ ਬਾਬਤ ਬੀਤੇ ਦਿਨ ਸ਼ਨਿਚਰਵਾਰ ਨੂੰ ਮੈਚ ਤੋਂ ਬਾਅਦ ਅਮਪਾਇਰ ਨੂੰ ਦੱਸਦਿਆਂ ਕਿਹਾ ਕਿ ਜਸਪ੍ਰੀਤ ਬੁਮਰਾਹ ਅਤੇ ਮੋਹੰਮਦ ਸਿਰਾਜ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਮੈਚ ਦੌਰਾਨ ਕੁੱਝ ਲੋਕਾਂ ਨੇ ਉਨਾ੍ਹਂ ਨੂੰ ਮਾੜੀ ਸ਼ਬਦਾਵਲੀ ਅਤੇ ਹੋਰ ਇਤਰਾਜ਼ ਯੋਗ ਗੱਲਾਂ ਨਾਲ ਸੰਬੋਧਿਤ ਕੀਤਾ ਜਦੋਂ ਕਿ ਉਹ ਬਾਊਂਡਰੀ ਉਪਰ ਫੀਲਡਿੰਗ ਕਰ ਰਹੇ ਸਨ। ਇਹ ਹਾਲੇ ਤੱਕ ਪ੍ਰਮਾਣਿਕ ਨਹੀਂ ਹੋ ਸਕਿਆ ਹੈ ਕਿ ਭਾਰਤੀ ਕ੍ਰਿਕਟ ਬੋਰਡ ਨੇ ਅਧਿਕਾਰਿਕ ਰੂਪ ਵਿੱਚ ਇਸ ਗੱਲ ਦਾ ਸੰਘਿਆਨ ਲਿਆ ਹੈ ਅਤੇ ਜਾਂ ਫੇਰ ਆਸਟ੍ਰਲੀਆਈ ਕ੍ਰਿਕਟ ਅਧਿਕਾਰੀਆਂ ਕੋਲ ਇਸ ਦੀ ਸ਼ਿਕਾਇਤ ਕੀਤੀ ਹੈ। ਦੂਜੇ ਪਾਸੇ ਆਸਟ੍ਰੇਲੀਆਈ ਕ੍ਰਿਕਟ ਅਤੇ ਜਾਂ ਫੇਰ ਅੰਤਰ-ਰਾਸ਼ਟਰੀ ਕ੍ਰਿਕਟ ਕਾਂਸਲ ਦੇ ਅਧਿਕਾਰੀਆਂ ਵੱਲੋਂ ਵੀ ਇਸ ਬਾਬਤ ਕੋਈ ਵੀ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਗਈ ਹੈ। ਬੀ.ਸੀ.ਸੀ.ਆਈ. ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਇਸ ਬਾਬਤ ਏ.ਐਨ.ਆਈ. ਨਾਲ ਬੱਸ ਇੰਨੀ ਹੀ ਗੱਲ ਕੀਤੀ ਕਿ ਉਨ੍ਹਾਂ ਨੂੰ ਇਸ ਬਾਬਤ ਪਤਾ ਲੱਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਕ੍ਰਿਕਟ ਇੱਕ ਵਧੀਆ ਖੇਡ ਹੈ ਅਤੇ ਇਸਨੂੰ ਵਧੀਆ ਤਰੀਕਿਆਂ ਦੇ ਨਾਲ ਖੇਡਿਆ ਅਤੇ ਇਸ ਨੂੰ ਦੇਖਣ ਦਾ ਆਨੰਦ ਵੀ ਮਾਣਨਾ ਚਾਹੀਦਾ ਹੈ। ਕੁੱਝ ਲੋਕ ਅਜਿਹੀਆਂ ਮਾੜੀਆਂ ਹਰਕਤਾਂ ਕਰਦੇ ਹਨ ਤਾਂ ਇਹ ਕੋਈ ਵਧੀਆ ਗੱਲ ਨਹੀਂ ਹੈ। ਆਈ.ਸੀ.ਸੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਕ੍ਰਿਕਟ ਬੋਰਡ ਨੂੰ ਇਸ ਦੀ ਪੜਤਾਲ ਕਰਨੀ ਚਾਹੀਦੀ ਹੈ ਅਤੇ ਦੋ ਹਫ਼ਤਿਆਂ ਤੱਕ ਇਸ ਦੀ ਰਿਪੋਰਟ ਵੀ ਪੇਸ਼ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਹੋਈਆਂ ਹਨ ਅਤੇ 2019 ਵਿੱਚ ਨਿਊਜ਼ੀਲੈਂਡ ਵਿੱਚ ਤਾਂ ਇੰਗਲੈਂਡ ਦੇ ਇੱਕ ਗੇਂਦਬਾਜ਼ ਖਿਡਾਰੀ ਜ਼ੋਹਰਾ ਆਰਚਰ ਨੂੰ ਗਾਲ੍ਹਾਂ ਕੱਢਣ ਦੇ ਜੁਰਮ ਵਿੱਚ ਇੱਕ ਦਰਸ਼ਕ ਨੂੰ ਦੋ ਸਾਲਾਂ ਲਈ ਕ੍ਰਿਕਟ ਮੈਚ ਦੇਖਣ ਉਪਰ ਹੀ ਪਾਬੰਧੀ ਵੀ ਲਗਾ ਦਿੱਤੀ ਗਈ ਸੀ।

Install Punjabi Akhbar App

Install
×