ਭਾਰਤ ਦੀ ਪਹਿਲੀ ਕੋਵਿਡ – 19 ਕੈਂਡੀਡੇਟ ਵੈਕਸੀਨ COVAXIN ਨੂੰ ਹਿਊਮਨ ਟਰਾਇਲ ਲਈ ਮਿਲੀ ਮਨਜ਼ੂਰੀ

ਭਾਰਤ ਬਾਇਓਟੇਕ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਕੋਵਿਡ – 19 ਦੀ ਕੈਂਡੀਡੇਟ ਵੈਕਸੀਨ COVAXIN ਨੂੰ ਪੜਾਅ 1 ਅਤੇ 2 ਦੇ ਹਿਊਮਨ ਟਰਾਇਲ ਲਈ ਡਰਗਸ ਕੰਟਰੋਲਰ ਜਨਰਲ ਆਫ਼ ਇੰਡਿਆ ਤੋਂ ਮਨਜ਼ੂਰੀ ਮਿਲੀ ਹੈ। ਇਸਦੇ ਨਾਲ, ਇਹ ਹਿਊਮਨ ਟਰਾਇਲ ਲਈ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਭਾਰਤ ਦੀ ਪਹਿਲੀ ਕੈਂਡੀਡੇਟ ਵੈਕਸੀਨ ਬਣ ਗਈ ਹੈ। ਇਹ ਆਈਸੀਏਮਆਰ ਅਤੇ ਏਨਆਈਵੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।