ਨਿਊਜ਼ੀਲੈਂਡ ‘ਚ ਇੰਡੀਅਨ ਰੈਸਟੋਰੈਂਟ ਮਾਲਕਾਂ ਨੂੰ 1 ਮਿਲੀਅਨ ਤੋਂ ਜਿਆਦਾ ਕੈਸ਼ ਸੇਲ ਛੁਪਾਉਣ ‘ਤੇ ਹੋਈ ਸਜ਼ਾ

ਇਕ ਭਾਰਤੀ ਜੋੜਾ (ਤਰੁਣ ਅਤੇ ਸ਼ੀਤਲ ਖੁਰਾਣਾ) ਜੋ ਕਿ ਇੰਡੀਅਨ ਕਿਚਨ ਰੈਸਟੈਂਟ ਹਾਵਕ ਵਿਖੇ ਚਲਾਉਂਦੇ ਸਨ ਨੇ ਆਪਣੇ ਬਿਜ਼ਨਸ ਦੇ ਵਿਚ ਜੋ ਕੈਸ਼ ਸੇਲ ਹੁੰਦੀ ਹੈ ਦੇ ਵਿਚੋਂ ਇਕ ਮਿਲੀਅਨ ਡਾਲਰ ਤੋਂ ਜਿਆਦਾ ਤੱਕ ਦੀ ਕੈਸ਼ ਸੇਲ ਨੂੰ ਛੁਪਾਈ ਰੱਖਿਆ। ਇਹ ਸਿਲਸਿਲਾ 6 ਸਾਲ ਦੌਰਾਨ ਹੋਇਆ ਹੈ। ਜਿਸ ਦੇ ਕਾਰਨ ਉਹ ਲਗਪਗ 4,50,000 ਡਾਲਰ ਟੈਕਸ ਕਰ ਹਜ਼ਮ ਕਰਨ ਦੇ ਵਿਚ ਵੀ ਕਾਮਯਾਬ ਹੋਏ। ਉਨ੍ਹਾਂ ਨੇ ਆਪਣੇ ਨਿੱਜੀ ਲਾਭ ਦੀ ਖਾਤਿਰ ਦੇਸ਼ ਦੇ ਕਰ ਵਿਭਾਗ ਨੂੰ ਟੈਕਸ ਨਹੀਂ ਦਿੱਤਾ ਅਤੇ ਸਟਾਫ ਨੂੰ ਦਿੱਤੀ ਜਾਂਦੀ ਅਸਲ ਤਨਖਾਹ ਵੀ ਸ਼ੋਅ ਨਹੀਂ ਕੀਤੀ। ਕਰ ਵਿਭਾਗ ਨੂੰ ਇਸ ਨੂੰ ਦੇਸ਼ ਦੇ ਸਿਸਟਮ ਨਾਲ ਕੀਤੀ ਜਾ ਰਹੀ ਚੀਟਿੰਗ ਮੰਨਦਾ ਹੈ। ਅਦਾਲਤ ਨੇ ਅੱਜ 8 ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ।

Install Punjabi Akhbar App

Install
×