ਅਮਰੀਕਾ ‘ਚ ਬੱਚੀ ਤੇ ਦਾਦੀ ਦੀ ਹੱਤਿਆ ਦੇ ਮਾਮਲੇ ‘ਚ ਭਾਰਤੀ ਨੂੰ ਮੌਤ ਦੀ ਸਜ਼ਾ

ਅਮਰੀਕਾ ਵਿਚ ਇਕ ਭਾਰਤੀ ਵਿਅਕਤੀ ਰਘਨੰਦਨ ਯਾਨਦਾਮੁਰੀ ਨੂੰ ਸਾਲ 2012 ਵਿਚ ਇਕ ਭਾਰਤੀ ਬੱਚੀ ਅਤੇ ਉਸ ਦੀ ਦਾਦੀ ਦੀ ਹੱਤਿਆ ਦੇ ਮਾਮਲੇ ਵਿਚ ਇਕ ਭਾਰਤੀ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧ ਵਿਚ ਫ਼ੈਸਲਾ ਸੁਣਾਉਂਦਿਆਂ ਮੌਂਟਗੁਮਰੀ ਅਦਾਲਤ ਦੇ ਸੰਵਿਧਾਨਕ ਬੈਂਚ ਨੇ ਇਕ ਦਿਲ ਨੂੰ ਹਲੂਣ ਵਾਲੀ ਵਾਰਦਾਤ ਵਿਚ 61 ਸਾਲਾ ਸਤਿਆਵਾਥੀ ਵੈਨਾ ਅਤੇ ਉਸ ਦੀ 10 ਮਹੀਨਿਆਂ ਦੀ ਪੋਤੀ ਸਾਨਵੀ ਵੈਨ ਦੀ ਪੈਨਸਵਾਨੀਆ ਦੇ ਕਿੰਗ ਆਫ ਪਰੁਸੀਆ ਇਲਾਕੇ ਵਿਚ ਹੱਤਿਆ ਦੇ ਮਾਮਲੇ ਵਿਚ ਰਘੂਨੰਦਨ ਨੂੰ ਮੌਤ ਦੀ ਸਜ਼ਾ ਸੁਣਾਈ। ਮੌਤ ਦੀ ਸਜ਼ਾ ‘ਤੇ ਅਮਲ 45 ਦਿਨਾਂ ਵਿਚ ਹੋਣ ਦੀ ਸੰਭਾਵਨਾ ਹੈ। ਰਘੂਨੰਦਨ ਨੇ ਅਦਾਲਤ ਸਾਹਮਣੇ ਖੁਦ ਨੂੰ ਨਿਰਦੋਸ਼ ਦੱਸਿਆ। ਸਰਕਾਰੀ ਧਿਰ ਅਨੁਸਾਰ 28 ਸਾਲਾ ਰਘੂਨੰਦਨ ਕੰਮ ਕਰਨ ਲਈ ਭਾਰਤ ਤੋਂ ਆਇਆ, ਨੇ ਆਪਣੀ ਜੂਆ ਖੇਡਣ ਦੀ ਆਦਤ ਖਾਤਿਰ ਪੈਸਿਆਂ ਦਾ ਜੁਗਾੜ ਕਰਨ ਲਈ ਉਕਤ ਹੱਤਿਆਵਾਂ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ।