ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਾਂਸਲੇਟ ਵੱਲੋਂ ਆਯੋਜਿਤ ਪ੍ਰੋਗਰਾਮ ਨਿਯਮਾਂ ਦੀ ਅਣਦੇਖੀ ਕਾਰਨ ਹੋਇਆ ਰੱਦ

ਨਿਊਯਾਰਕ/ ਬਰੈਂਪਟਨ —ਲੰਘੇ ਐਤਵਾਰ ਵਾਲੇ ਦਿਨ ਬਰੈਂਪਟਨ ਦੇ ਗੁਰਦੁਆਰਾ ਨਾਨਕਸਰ ਵਿਖੇ ਭਾਰਤੀ ਕਾਂਸਲੇਟ ਵੱਲੋਂ ਆਯੋਜਿਤ ਲਾਇਫ ਸਰਟੀਫਿਕੇਟ ਕੈਂਪ ਨੂੰ ਕਰੋਨਾ ਦੇ ਨਿਯਮਾਂ ਦੀ ਅਣਦੇਖੀ ਕਾਰਨ ਦੁਪਿਹਰੇ ਹੀ ਰੱਦ ਕਰ ਦਿੱਤਾ ਗਿਆ , ਸਿਟੀ ਦੇ ਇਨਫੋਰਸਮੈਂਟ ਇੰਸਪੈਕਟਰਾਂ ਵੱਲੋਂ ਚੱਲਦੇ ਪ੍ਰੋਗਰਾਮ ਨੂੰ ਇਸ ਲਈ ਰੱਦ ਕਰਨਾ ਪਿਆ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚ ਗਏ ਸਨ ਦੂਜਾ ਗੁਰਦੁਆਰਾ ਸਾਹਿਬ ਨੂੰ ਖੋਲਣ ਦੀ ਇਜਾਜ਼ਤ ਕਰੋਨਾ ਵਾਇਰਸ ਕਾਰਨ ਸਿਰਫ ਧਾਰਮਿਕ ਕੰਮਾਂ ਨੂੰ ਕਰਨ ਲਈ ਹੀ ਦਿੱਤੀ ਗਈ ਹੈ। ਦੁਪਹਿਰ ਤੱਕ 350 ਜਣਿਆਂ ਨੂੰ ਲਾਈਫ ਸਰਟੀਫਿਕੇਟ ਦਿੱਤੇ ਜਾ ਚੁੱਕੇ ਸਨ ਜਦੋਂਕਿ ਧਾਰਮਿਕ ਸਥਾਨਾਂ ਤੇ ਸਿਰਫ ਇਕ ਸਮੇਂ ਵੱਧ ਤੋਂ ਵੱਧ 10 ਲੋਕ ਹੀ ਇੱਕਠੇ ਹੋ ਸਕਦੇ ਹਨ । 

Install Punjabi Akhbar App

Install
×