ਭਾਰਤੀ ਕੌਸਲੇਟ ਜਨਰਲ ਪਰਥ ਨਾਲ ਵੱਖ-ਵੱਖ ਭਾਰਤੀ ਭਾਈਚਾਰਿਆ ਵੱਲੋਂ ਮਿਲਣੀ

160419 piara singh perth image-19-04-16-09-27 lrਭਾਰਤੀ ਕੌਸਲੇਟ ਜਨਰਲ ਸੀ੍ ਅਮਿੱਤ ਕੁਮਾਰ ਮਿਸ਼ਰਾ ਨਾਲ ਭਾਰਤੀ ਸਫ਼ਾਰਤਖ਼ਾਨਾ ਦਫਤਰ ਪਰਥ ਵਿਖੇ 16 ਅਪ੍ਰੈਲ ਨੂੰ ਵੱਖ-ਵੱਖ ਭਾਰਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਵੱਲੋਂ ਮੁਲਾਕਾਤ ਕੀਤੀ ਗਈ। ਜਿਸ ਵਿੱਚ ਭਾਰਤੀਆ ਦੀ ਵਿਦੇਸ਼ੀ ਨਾਗਰਿਕਤਾ ਨਾਲ ਸੰਬੰਧਤ ਓ ਸੀ ਆਈ ਕਾਰਡ , ਡਰਾਇੰਵਿੰਗ ਲਾਈਸੈਂਸ ਤੇ ਪਾਸਪੋਰਟ ਵਰਗੇ ਮੁੱਦਿਆ ਬਾਰੇ ਵਿਚਾਰਾਂ ਕੀਤੀਆ। ਇਸ ਮੌਕੇ ਸ੍ਰੀ ਮਿਸਰਾ ਵੱਲੋਂ ਸਮੂਹ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਸਾਰੇ ਸੰਗਠਨ ਭਾਰਤੀ ਸੁਸਾਇਟੀ ਪੱਛਮੀ ਆਸਟੇ੍ਲੀਆ ( ਇਸਵਾ ) ਨਾਲ ਜੁੜਨ, ਤਾਂ ਜੋ ਆਸਟੇ੍ਲੀਆ ਆਏ ਨਵੇਂ ਭਾਰਤੀਆਂ ਦੀਆ ਸਮੱਸਿਆਵਾਂ ਨੂੰ ਵਧੀਆ ਤਰੀਕੇ ਨਾਲ ਵਿਚਾਰਿਆ ਤੇ ਸੁਲਝਾਇਆ ਜਾ ਸਕੇ। ਇਸ ਮੌਕੇ ਪੰਜਾਬੀ ਸੱਥ ਪਰਥ ਵੱਲੋਂ ਸ: ਜਤਿੰਦਰ ਸਿੰਘ ਭੰਗੂ ਤੇ ਸ: ਅਮਨਪ੍ਰੀਤ ਸਿੰਘ ਭੰਗੂ ਹਾਜ਼ਰ ਹੋਏ ਅਤੇ ਸੱਥ ਵੱਲੋਂ ਪੰਜਾਬੀ ਭਾਸ਼ਾ ਲਈ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ। ਇਸ ਤੋਂ ਇਲਾਵਾ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਸੀ੍ ਜਿਮ ਸੇਠ ,ਗੁਜਰਾਤ ਸਮਾਜ ( ਡਬਲਿਊ ਏ ) ਹਿੰਦੀ ਸਮਾਜ ਪਰਥ, ਤਾਮਿਲ ਐਸੋਸੀਏਸਨ( ਡਬਲਿਊ ਏ ), ਤੇਲਗੂ ਅਸੋਸੀਏਸਨ ਪਰਥ, ਕੇਰਲਾ ਅਸੋਸੀਏਸਨ ( ਡਬਲਿਊ ਏ ) ਸੰਸਥਾਵਾਂ ਹਾਜ਼ਰ ਹੋਈਆ।