ਗਦੈਲਿਆਂ ‘ਚ ਮੋਹਰੀ ਭਾਰਤੀ ਕੰਪਨੀ ‘ਸਲੰਬਰਜ਼ੋਨ’ ਨੇ ਜਾਰੀ ਕੀਤਾ ਨਵਾਂ ਬੈਡ ‘ਕੌਪਰਟਾਈਨ’

NZ PIC 25 Sep-1

ਸਲੰਬਰਜ਼ੋਨ: ਨੀਂਦ ਲਈ ਹੋਵੇ ਨੀਂਦਬਸੇਰਾ

-ਨਿਊਜ਼ੀਲੈਂਡ ‘ਚ ਆਧੁਨਿਕ ਤਕਨੀਕ, ਤਾਂਬੇ ਦੀ ਧਾਤ ਅਤੇ ਜ਼ਰਮਨੀ ਦੇ ਸਪਰਿੰਗਾਂ ਨਾਲ ਬਣਿਆ ਪਹਿਲਾ ਬੈÎੱਡ ਹੋਇਆਂ ਲਾਂਚ
-ਪਹਿਲਾ ‘ਕੌਪਰਟਾਈਨ’ ਬੈÎੱਡ ‘ਚਾਇਲਡ ਕੈਂਸਰ’ ਫਾਊਂਡੇਸ਼ਨ ਨੂੰ ਭੇਟ ਅਤੇ 15,000 ਡਾਲਰ ਦੀ ਹੋਰ ਹੋਵੇਗੀ ਸੇਵਾ
ਆਕਲੈਂਡ 25 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਚੰਗੀ ਨੀਂਦ ਲੈਣ ਤੋਂ ਬਾਅਦ ਇਨਸਾਨ ਦੁਬਾਰਾ ਨਵਾਂ-ਨਰੋਆ ਮਹਿਸੂਸ ਕਰਦਾ ਹੈ। ਚੰਗੀ ਨੀਂਦ ਲੈਣ ਲਈ ਜਿੱਥੇ ਸਿਰ ਉਤੇ ਬੇਫਿਕਰੀ ਦਾ ਤਾਜ ਹੋਣਾ ਚਾਹੀਦਾ ਹੈ ਉਥੇ ਸਰੀਰ ਹੇਠਾਂ ਰੱਖਿਆ ਗਦੈਲਾ ਨਰਮ ਹੋਣਾ ਚਾਹੀਦਾ ਹੈ। ਆਧੁਨਿਕਤਾ ਦੇ ਯੁੱਗ ਵਿਚ ਹੁਣ ਗੱਲ ਸਿਰਫ ਨਰਮਾਈ ਤੱਕ ਨਹੀਂ ਰਹੀ ਸਗੋਂ ਆਧੁਨਿਕਤਾ ਅਤੇ ਤਕਨੀਕ ਨੇ ਇਸ ਗਦੈਲੇ ਨੂੰ ਹੋਰ ਹੰਢਣਸਾਰ ਅਤੇ ਸਿਹਤ ਸੰਭਾਲ ਵਾਲਾ ਬਣਾ ਦਿੱਤਾ ਹੈ। ਗਦੈਲਿਆਂ ਦੀ ਮੋਹਰੀ ਭਾਰਤੀ ਕੰਪਨੀ ‘ਸਲੰਬਰਜ਼ੋਨ’ ਨੇ ਅੱਜ ਇਕ ਨਵਾਂ ਬੈÎੱਡ ਅਤੇ ਗਦੈਲਾ ਜਾਰੀ ਕੀਤਾ ਹੈ ਜਿਸ ਦਾ ਨਾਂਅ ‘ਕੌਪਰਟਾਈਨ’ ਰੱਖਿਆ ਗਿਆ ਹੈ। ਇਸ ਨੂੰ ਬਨਾਉਣ ਦੇ ਵਿਚ ਜ਼ਰਮਨੀ ਦੀ ਇਕ ਕੰਪਨੀ ‘ਐਗਰੋ’ ਦਾ ਮੁੱਖ ਯੋਗਦਾਨ ਹੈ। ਨਿਊਜ਼ੀਲੈਂਡ ਰਗਬੀ ਟੀਮ ਦੇ ਸਾਬਕਾ ਖਿਡਾਰੀ ਅਤੇ ਟੀ.ਵੀ. ਪੇਸ਼ਕਾਰ ਸ੍ਰੀ ਜੋਸ਼ ਕ੍ਰੋਨਫੈਲਡ ਨੇ ਅੱਜ ਇਸ ਆਧੁਨਿਕ ਬੈÎÎੱਡ ਦਾ ਰੀਬਨ ਕੱਟ ਕੇ ਰਸਮੀ ਉਦਘਾਟਨ ਕੀਤਾ। ਇਸ ਪਹਿਲੇ ਕੌਪਰਟਾਈਨ ਬੈÎÎੱਡ (ਫਲੈਂਕਰ ਮਾਡਲ) ਦੇ ਉਤੇ ‘ਆਲ ਬਲੈਕ’ ਰਗਬੀ ਟੀਮ ਦੇ ਕੈਪਟਨ ਕੇਰਾਨ ਰੀਡ ਦੇ ਦਸਤਖਤ ਕਰਵਾਏ ਗਏ ਹਨ ਅਤੇ ਇਸ ਨੂੰ ‘ਚਾਇਲਡ ਕੈਂਸਰ ਫਾਊਂਡੇਸ਼ਨ’ ਨੂੰ ਭੇਟ ਕੀਤਾ ਗਿਆ। ਰਗਬੀ ਵਰਲਡ ਕੱਪ ਦੇ ਚਲਦਿਆਂ ਇਸ ਕੌਪਰਟਾਈਨ ਬੈਡ ਦੀ ਵਿਕਰੀ ਦੇ ਵਿਚੋ ਕੁਝ ਹਿੱਸਾ ਕੈਂਸਰ ਹਸਪਤਾਲ ਨੂੰ ਜਾਵੇਗਾ ਅਤੇ ਇਹ ਰਕਮ 15,000 ਡਾਲਰ ਤੱਕ ਇਕੱਠੀ ਕੀਤੀ ਜਾਵੇਗੀ। ਚੋਣਵੇਂ ਮਹਿਮਾਨਾਂ ਦੇ ਲਈ ਰੱਖੇ ਇਸ ਸਮਾਗਮ ਦੇ ਵਿਚ ਕੰਪਨੀ ਦੇ ਮਾਲਕਾਂ ਸ੍ਰੀ ਰੰਜੇ ਸਿੱਕਾ, ਜਿੰਮੀ ਸਿੱਕਾ ਅਤੇ ਹੀਨਾ ਸਿੱਕਾ ਨੇ ਸੰਬੋਧਨ ਕੀਤਾ। ਮੈਨੇਜਰ ਵਿਕਰਮ ਨਾਗਪਾਲ ਹੋਰਾਂ ਇਸ ਤਕਨੀਕੀ ਬੈਡ ਬਾਰੇ ਬਹੁਤ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਕੰਪਨੀ ਦੀ ਨਵੀਂ ਵੈਬਸਾਈਟ ਬਾਰੇ ਦੱਸਿਆ ਗਿਆ। ਬੈÎÎੱਡ ਦੀ ਬਣਤਰੀ ਲਈ ਵਰਤੇ ਗਏ ਸਪਰਿੰਗਾਂ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਦਾ ਇਹ ਸਮਾਗਮ ਨੋਵੋਟੈਲ ਹੋਟਲ ਐਲਰਸਲੀ ਵਿਖੇ ਰੱਖਿਆ ਗਿਆ ਸੀ। ਚਾਇਲਡ ਕੈਂਸਰ ਫਾਊਂਡੇਸ਼ਨ ਤੋਂ ਐਨਾ ਇਰਵਾਈਨ ਨੇ ਸਲੰਬਬਰਜ਼ੋਨ ਜੋ ਕਿ ਚੈਰਿਟੀ ਲਈ ਪਲੈਟੀਨਮ ਮੈਂਬਰ ਵੀ ਹਨ, ਬਾਰੇ ਸੰਬੋਧਨ ਕਰਦਿਆਂ ਕੈਂਸਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ। ਇਸ ਮੌਕੇ ਕੰਪਨੀ ਦੇ ਰੀਟੇਲਰ ਵੀ ਹਾਜ਼ਿਰ ਸਨ।

Install Punjabi Akhbar App

Install
×